ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਸਕੂਲਾਂ ਦੀ ਚੈਕਿੰਗ

10:11 AM Jul 18, 2024 IST
ਸਕੂਲਾਂ ਵਿੱਚ ਜਾਂਚ ਕਰਦੇ ਹੋਏ ਅਧਿਕਾਰੀ। -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 17 ਜੁਲਾਈ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਦੀ ਟੀਮ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦਾ ਅਚਨਚੇਤੀ ਦੌਰਾ ਕਰਕੇ ਮਿੱਡ-ਡੇਅ ਮੀਲ ਤਿਆਰ ਕਰਨ ਆਦਿ ਦੀਆਂ ਹਾਲਤਾਂ ਦੀ ਚੈਕਿੰਗ ਕੀਤੀ ਅਤੇ ਇਸ ਸਬੰਧੀ ਪ੍ਰਬੰਧਾਂ ਨੂੰ ਹੋਰ ਬਿਹਤਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ| ਅਧਿਕਾਰੀਆਂ ਦੀ ਟੀਮ ਦੇ ਦੌਰੇ ਦੌਰਾਨ ਮੱਲੀਆ, ਚੁਤਾਲਾ, ਰਸੂਲਪੁਰ ਆਦਿ ਪਿੰਡਾਂ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਕੀਤੀ ਗਈ| ਅਧਿਕਾਰੀਆਂ ਨੇ ਖਾਣੇ ਦੀ ਗੁਣਵੱਤਾ, ਬਾਥਰੂਮਾਂ ਦੀ ਸਫਾਈ, ਕੁੱਕਾਂ ਦੀ ਸਾਫ਼-ਸਫ਼ਾਈ ਦੀ ਆਦਿ ਦਾ ਨਿਰੀਖਣ ਕੀਤਾ ਅਤੇ ਪੀਣ ਵਾਲੇ ਪਾਣੀ ਦੇ ਲਈ ਆਰਓ ਲਗਾਉਣ ਲਈ ਹਦਾਇਤ ਕੀਤੀ। ਉਨ੍ਹਾਂ ਆਇਰਨ-ਫੋਲਿਕ ਦੀਆਂ ਗੋਲੀਆਂ ਅਤੇ ਰੋਜ਼ਾਨਾ ਮਿੱਡ-ਡੇ ਮੀਲ, ਐੱਸਐੱਮਐੱਸ ਬਾਰੇ ਵੀ ਨਿਰੀਖਣ ਕੀਤਾ| ਪ੍ਰੀਤੀ ਚਾਵਲਾ ਨੇ ਹਰੇਕ ਕੁੱਕ ਦਾ ਛੇ ਮਹੀਨੇ ਬਾਅਦ ਮੈਡੀਕਲ ਕਰਵਾਉਣ ਅਤੇ ਇਸ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕਰਨ ਲਈ ਕਿਹਾ। ਕੁੱਕਾਂ ਦੇ ਸਮੇਂ-ਸਮੇਂ ਨਹੁੰ ਚੈੱਕ ਕਰਨ, ਸਾਫ਼ ਕੱਪੜੇ ਪਹਿਨਣ ਆਦਿ ਲਈ ਦੀ ਵੀ ਹਦਾਇਤ ਕੀਤੀ।

Advertisement

Advertisement
Advertisement