ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ
07:14 AM Oct 01, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 30 ਸਤੰਬਰ
ਸਿਹਤ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਰੋਕਣ ਲਈ ਚੈਂਕਿੰਗ ਤੇਜ਼ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਅਫਸਰ ਤਰੁਣ ਬਾਂਸਲ, ਜਸਵਿੰਦਰ ਸਿੰਘ ਅਤੇ ਇਸ਼ਾਨ ਬਾਂਸਲ ਦੀ ਟੀਮ ਵੱਲੋਂ ਘਨੌਰ, ਰਾਜਪੁਰਾ, ਪਟਿਆਲਾ-1 ਅਤੇ ਪਟਿਆਲਾ-2, ਤ੍ਰਿਪੜੀ, ਅਰਬਨ ਅਸਟੇਟ ਅਤੇ ਲਾਹੌਰੀ ਗੇਟ ਆਦਿ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਤੇਲ ਦੇ 30 ਸੈਂਪਲ ਲਏ ਗਏ ਤਾਂ ਜੋ ਤੇਲ ਦੀ ਗੁਣਵੱਤਾ ਚੈੱਕ ਕੀਤੀ ਜਾ ਸਕੇ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰੀ ਖੇਤਰ ਜੌੜੀਆਂ ਭੱਠੀਆਂ ਵਿੱਚ ਆਈਸ ਕਰੀਮ, ਕਰੀਮ ਅਤੇ ਬਰੈੱਡ ਦੇ ਸੈਂਪਲ ਵੀ ਲਏ ਗਏ। ਇਹ ਨਮੂਨੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।
Advertisement
Advertisement