ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਸਟਿਸ ਸ਼ੇਖਾਵਤ ਵੱਲੋਂ ਅਦਾਲਤਾਂ ਦੀ ਚੈਕਿੰਗ

07:21 AM Sep 22, 2024 IST
ਅਦਾਲਤਾਂ ਦੀ ਚੈਕਿੰਗ ਕਰਦੇ ਹੋਏ ਇੰਸਪੈਕਟਿੰਗ ਜੱਜ ਐੱਨ.ਐੱਸ. ਸ਼ੇਖਾਵਤ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ| - ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 21 ਸਤੰਬਰ
ਜ਼ਿਲ੍ਹੇ ਦੇ ਇੰਸਪੈਕਟਿੰਗ ਜੱਜ ਜਸਟਿਸ ਐੱਨ ਐੱਸ ਸ਼ੇਖਾਵਤ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ, ਪੱਟੀ ਅਤੇ ਖਡੂਰ ਸਾਹਿਬ ਦੀਆਂ ਅਦਾਲਤਾਂ ਦੀ ਚੈਕਿੰਗ ਕੀਤੀ ਗਈ| ਉਨ੍ਹਾਂ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਅਤੇ ਪੱਟੀ ਦੀ ਸਬ-ਜੇਲ੍ਹ ਦਾ ਵੀ ਦੌਰਾ ਕੀਤਾ| ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਜਸਟਿਸ ਸ਼ੇਖਾਵਤ ਨੇ ਜੇਲ੍ਹਾਂ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ| ਉਨ੍ਹਾਂ ਜੇਲ੍ਹਾਂ ਦੀਆਂ ਬੈਰਕਾਂ ਤੋਂ ਇਲਾਵਾ ਬੰਦੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਵੀ ਚੈਕਿੰਗ ਕੀਤੀ| ਜਸਟਿਸ ਸ਼ੇਖਾਵਤ ਨੇ ਲੋੜਵੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦੇਣ ਲਈ ਉਨ੍ਹਾਂ ਦੇ ਫਾਰਮ ਵੀ ਭਰਨ ਦੀਆਂ ਹਦਾਇਤਾਂ ਕੀਤੀਆਂ| ਉਨ੍ਹਾਂ ਬੰਦੀਆਂ ਲਈ ਖੇਡਾਂ ਤੇ ਪੜ੍ਹਾਈ ਆਦਿ ਦੇ ਵੀ ਬੰਦੋਬਸਤ ਕਰਨ ਦੇ ਨਿਰਦੇਸ਼ ਦਿੱਤੇ| ਉਨ੍ਹਾਂ ਨਾਲ ਨਿਆਂ ਅਧਿਕਾਰੀਆਂ ਸਮੇਤ ਜੇਲ੍ਹਾਂ ਦੇ ਅਧਿਕਾਰੀ ਹਾਜ਼ਰ ਸਨ| ਉਨ੍ਹਾਂ ਪੱਟੀ ਦੇ ਅਦਾਲਤੀ ਕੰਪਲੈਕਸ ਅੰਦਰ ਇੱਕ ਪੌਦਾ ਵੀ ਲਗਾਇਆ|

Advertisement

Advertisement