For the best experience, open
https://m.punjabitribuneonline.com
on your mobile browser.
Advertisement

ਟੈਕਸ ਚੋਰੀ ਰੋਕਣ ਲਈ ਪਟਿਆਲਾ ਸਮੇਤ ਕਈ ਥਾਵਾਂ ’ਤੇ ਚੈਕਿੰਗ

07:03 AM Oct 04, 2024 IST
ਟੈਕਸ ਚੋਰੀ ਰੋਕਣ ਲਈ ਪਟਿਆਲਾ ਸਮੇਤ ਕਈ ਥਾਵਾਂ ’ਤੇ ਚੈਕਿੰਗ
ਕਰ ਵਿਭਾਗ ਦੀ ਸਹਾਇਕ ਕਮਿਸ਼ਨਰ ਕਨੂੰ ਗਰਗ ਤੇ ਟੀਮ ਚੈਕਿੰਗ ਕਰਦੀ ਹੋਈ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਟੈਕਸ ਚੋਰੀ ਰੋਕਣ ਲਈ ਕਰ ਵਿਭਾਗ ਦੀ ਸਹਾਇਕ ਕਮਿਸ਼ਨਰ ਕਨੂੰ ਗਰਗ ਦੀ ਅਗਵਾਈ ਹੇਠ ਅੱਜ ਕਰ ਵਿਭਾਗ ਦੀਆਂ ਟੀਮਾਂ ਨੇ ਪਟਿਆਲਾ ਸ਼ਹਿਰ ਸਮੇਤ ਸਮਾਣਾ, ਪਾਤੜਾਂ, ਰਾਜਪੁਰਾ ਤੇ ਨਾਭਾ ਦੇ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਟੈਕਸ ਚੋਰੀ ਦੇ ਮਾਮਲੇ ਸਾਹਮਣੇ ਆਉਣ ’ਤੇ ਦੋ ਦਰਜਨ ਨੋਟਿਸ ਵੀ ਕੱਢੇ ਗਏ। ਇਸ ਦੌਰਾਨ ਸਹਾਇਕ ਕਮਿਸ਼ਨਰ ਨੇ ਵਪਾਰ ਮੰਡਲ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਪੂਰਾ ਬਣਦਾ ਜੀ.ਐੱਸ.ਟੀ. ਅਤੇ ਸਾਰੇ ਬਿੱਲ ਕੱਟਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਪਾਰੀਆਂ ਨੂੰ ਵੇਚੇ ਗਏ ਸਾਮਾਨ ਦਾ ਪੂਰਾ ਬਿੱਲ ਕੱਟਣਾ ਯਕੀਨੀ ਬਣਾਇਆ ਜਾਵੇ।
ਕਨੂੰ ਗਰਗ ਨੇ ਕਿਹਾ ਕਿ ਸਮੂਹ ਵਪਾਰੀ ਤੇ ਦੁਕਾਨਦਾਰ ਇਹ ਯਕੀਨੀ ਬਣਾਉਣ ਕਿ ਉਹ ਗਾਹਕਾਂ ਨੂੰ ਸਾਮਾਨ ਵੇਚਣ ਸਮੇਂ ਬਿੱਲ ਜ਼ਰੂਰ ਦੇਣ। ਉਨ੍ਹਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕੋਈ ਸਾਮਾਨ ਲੈਣ ਸਮੇਂ ਦੁਕਾਨਦਾਰ ਜਾਂ ਵਪਾਰੀ ਤੋਂ ਪੂਰਾ ਬਿੱਲ ਜ਼ਰੂਰ ਲੈਣ। ਉਨ੍ਹਾਂ ਕਿਹਾ ਕਿ ਗਾਹਕ ਪੰਜਾਬ ਸਰਕਾਰ ਵੱਲੋਂ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਮੇਰਾ ਬਿੱਲ ਐਪ ’ਤੇ ਅਪਲੋਡ ਕਰ ਕੇ ਇਨਾਮ ਹਾਸਲ ਕਰ ਸਕਦੇ ਹਨ।
ਸਹਾਇਕ ਕਮਿਸ਼ਨਰ ਕਨੂੰ ਗਰਗ ਨੇ ਕਿਹਾ ਕਿ ਕਰ ਵਿਭਾਗ ਵੱਲੋਂ ਬਿਨਾਂ ਜੀਐੱਸਟੀ ਰਜਿਸਟ੍ਰੇਸ਼ਨ ਤੋਂ ਕੰਮ ਕਰ ਰਹੇ ਅਤੇ ਜੀ.ਐੱਸ.ਟੀ. ਚੋਰੀ ਕਰ ਰਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰ ਵਿਭਾਗ ਵੱਲੋਂ ਟੈਕਸ ਚੋਰੀ ਰੋਕਣ ਲਈ ਬਾਜ਼ਾਰਾਂ ਵਿੱਚ ਅਚਨਚੇਤ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਲ ਬਿਨਾਂ ਬਿੱਲ ਤੋਂ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

ਸਹਾਇਕ ਕਮਿਸ਼ਨਰ ਵੱਲੋਂ ਵਪਾਰੀਆਂ ਨਾਲ ਵੀ ਬੈਠਕ

ਸਹਾਇਕ ਕਮਿਸ਼ਨਰ ਕਨੂੰ ਗਰਗ ਵੱਲੋਂ ਵਪਾਰੀਆਂ ਨਾਲ ਕੀਤੀ ਬੈਠਕ ਦੌਰਾਨ ਵਪਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਾਰਕੀਟ ਵਿੱਚ ਵਪਾਰੀਆਂ ਨਾਲ ਮੀਟਿੰਗਾਂ ਕਰ ਕੇ ਪੂਰੇ ਬਿੱਲ ਕੱਟਣ ਅਤੇ ਪੂਰਾ ਜੀ.ਐੱਸ.ਟੀ. ਭਰਵਾਉਣ ਸਬੰਧੀ ਹਰ ਸੰਭਵ ਯਤਨ ਕਰਨਗੇ ਅਤੇ ਜੋ ਟਰੇਡਰ ਹਾਲੇ ਤੱਕ ਜੀ.ਐੱਸ.ਟੀ. ਅਧੀਨ ਰਜਿਸਟਰ ਨਹੀਂ ਹੋਏ, ਉਨ੍ਹਾਂ ਨੂੰ ਜਲਦ ਤੋਂ ਜਲਦ ਰਜਿਸਟਰ ਹੋਣ ਲਈ ਕਿਹਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement