ਖਰੀਂਡਵਾ ’ਚ ਔਰਤਾਂ ਲਈ ਜਾਂਚ ਕੈਂਪ
05:27 AM Mar 07, 2025 IST
Advertisement
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਮਾਰਚ
ਇੱਥੇ ਜੀਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਆਦੇਸ਼ ਹਸਪਤਾਲ ਵੱਲੋਂ ਪਿੰਡ ਖਰੀਂਡਵਾ ਦੇ ਆਯੂਸ਼ਮਾਨ ਅਰੋਗਿਆ ਮੰਦਰ ਵਿਚ ਜਾਂਚ ਕੈਂਪ ਲਾ ਕੇ ਮਹਿਲਾਵਾਂ ਨੂੰ ਉਨ੍ਹਾਂ ਦੀ ਸਿਹਤ ਬਾਰੇ ਜਾਗਰੂਕ ਕੀਤਾ ਗਿਆ। ਸਿਹਤ ਕੇਂਦਰ ਦੇ ਅਧਿਕਾਰੀ ਸੀਐੱਚਓ ਡਾ. ਅੰਸ਼ੂ ਤੇ ਕਾਰਕੁਨ ਅਨੀਤਾ ਦੇਵੀ, ਆਂਗਣਵਾੜੀ ਵਰਕਰ ਆਸ਼ਾ ਵਰਕਰ ਸਣੇ ਵੱਡੀ ਗਿਣਤੀ ਵਿਚ ਮਹਿਲਾਵਾਂ ਕੈਂਪ ਵਿਚ ਮੌਜੂਦ ਸਨ। ਡਾ. ਪ੍ਰੀਤੀ ਅਰੋੜਾ ਨੇ ਦੱਸਿਆ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਸੰਦਰਭ ਵਿੱਚ ਆਦੇਸ਼ ਹਸਪਤਾਲ ਵੱਲੋਂ 3 ਤੋਂ 8 ਮਾਰਚ ਤਕ ਮਹਿਲਾਵਾਂ ਨਾਲ ਸਬੰਧਿਤ ਬੀਮਾਰੀਆਂ ਦੀ ਓਪੀਡੀ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ।
Advertisement
Advertisement
Advertisement