ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੱਖਿਆ ਮੰਤਰੀ ਦੇ ਦਿਓਰ ਨਾਲ ਠੱਗੀ

09:25 AM Jul 01, 2024 IST

ਫਰੀਦਾਬਾਦ (ਪੱਤਰ ਪ੍ਰੇਰਕ): ਹਰਿਆਣਾ ਦੀ ਸਿੱਖਿਆ ਰਾਜ ਮੰਤਰੀ ਸੀਮਾ ਤ੍ਰਿਖਾ ਦੇ ਦਿਓਰ ਅਤੁਲ ਤ੍ਰਿਖਾ ਨਾਲ ਸਾਈਬਰ ਠੱਗਾਂ ਵੱਲੋਂ ਕਰੀਬ 1.25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਤੁਲ ਤ੍ਰਿਖਾ ਨੇ ਧੋਖਾਧੜੀ ਦੀ ਘਟਨਾ ਤੋਂ ਤੁਰੰਤ ਬਾਅਦ ਪੁਲੀਸ ਨੂੰ ਸ਼ਿਕਾਇਤ ਦਿੱਤੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਜੈਪੁਰ ਵਿੱਚ ਆਪਣਾ ਫਲੈਟ ਵੇਚਣ ਲਈ ਇੱਕ ਆਨਲਾਈਨ ਪ੍ਰਾਪਰਟੀ ਸਾਈਟ ‘ਮੈਜ਼ਿਕ ਬ੍ਰਿਕਸ’’ ’ਤੇ ਆਪਣੇ ਫਲੈਟ ਦੇ ਵੇਰਵੇ ਦਿੱਤੇ ਸਨ। ਇਸ ਤੋਂ ਬਾਅਦ ਇੱਕ ਵਿਅਕਤੀ ਨੇ ਫਲੈਟ ਖਰੀਦਣ ਸਬੰਧੀ ਉਸ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਭਰੋਸੇ ’ਚ ਲੈ ਕੇ ਠੱਗੀ ਮਾਰ ਲਈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement