For the best experience, open
https://m.punjabitribuneonline.com
on your mobile browser.
Advertisement

ਸੈਂਕੜੇ ਲੋਕਾਂ ਨਾਲ ਆਨਲਾਈਨ ਠੱਗੀ

06:38 AM May 05, 2024 IST
ਸੈਂਕੜੇ ਲੋਕਾਂ ਨਾਲ ਆਨਲਾਈਨ ਠੱਗੀ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 4 ਮਈ
ਆਨਲਾਈਨ ਕੰਪਨੀ ਵੱਲੋਂ ਸਾਮਾਨ ਖ਼ਰੀਦਣ ’ਤੇ ਕਿਸ਼ਤਾਂ ਵਿੱਚ ਮੁਨਾਫ਼ਾ ਖ਼ਰੀਦਦਾਰਾਂ ਦੇ ਖਾਤੇ ਵਿੱਚ ਪਾਉਣ ਦਾ ਝਾਂਸਾ ਦੇ ਕੇ ਸ਼ਹਿਰ ਦੇ ਸੈਂਕੜੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਵੱਲੋਂ ਲੋਕਾਂ ’ਤੇ ਭਰੋਸਾ ਬਣਾਉਣ ਲਈ ਵਟਸਐੱਪ ਗਰੁੱਪ ਬਣਾਇਆ ਹੋਇਆ ਸੀ ਜਿਸ ਰਾਹੀਂ ਉਨ੍ਹਾਂ ਦੇ ਕਰਮਚਾਰੀ ਲੋਕਾਂ ਨਾਲ ਗੱਲਬਾਤ ਕਰ ਕੇ ਮਹਿੰਗੇ ਉਤਪਾਦ ਖ਼ਰੀਦਣ ਦਾ ਲਾਲਚ ਦਿੰਦੇ ਸਨ।
ਇਸ ਸਬੰਧੀ ਅਸ਼ੋਕ ਕੁਮਾਰ, ਰਾਜ ਕੁਮਾਰ, ਵਿਵੇਕ ਕੁਮਾਰ, ਪ੍ਰਮੋਦ ਕੁਮਾਰ ਅਤੇ ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਟਰਨੈੱਟ ’ਤੇ ਇੱਕ ਕੰਪਨੀ ਬਾਰੇ ਪਤਾ ਲੱਗਿਆ। ਕੰਪਨੀ ਵੱਲੋਂ ਉਨ੍ਹਾਂ ਨੂੰ ਸਾਮਾਨ ਖ਼ਰੀਦਣ ’ਤੇ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਮੁਨਾਫ਼ਾ ਦੇਣ ਦੀ ਗੱਲ ਆਖੀ ਗਈ। ਸ਼ੁਰੂਆਤੀ ਦੌਰ ਵਿੱਚ ਕੰਪਨੀ ਵੱਲੋਂ ਛੋਟੇ ਉਤਪਾਦਾਂ ’ਤੇ ਲੋਕਾਂ ਨੂੰ ਮੁਨਾਫ਼ੇ ਸਣੇ ਪੈਸੇ ਮੋੜਨੇ ਸ਼ੁਰੂ ਕਰ ਦਿੱਤੇ ਗਏ। ਫਿਰ ਕੰਪਨੀ ਵੱਲੋਂ ਮਹਿੰਗੇ ਉਤਪਾਦ ਖ਼ਰੀਦਣ ਦਾ ਲਾਲਚ ਦਿੱਤਾ ਗਿਆ। ਕੁਝ ਦਿਨ ਕਿਸ਼ਤਾਂ ਦੇ ਕੇ ਕੰਪਨੀ ਆਨਲਾਈਨ ਗਾਹਕਾਂ ਦੇ ਖਾਤੇ ਵਿੱਚ ਤਾਂ ਪੈਸੇ ਦਿਖਾ ਰਹੀ ਸੀ ਪਰ ਸਰਵਰ ਡਾਊਨ ਹੋਣ ਕਾਰਨ ਪੈਸੇ ਨਾ ਨਿਕਲਣ ਦਾ ਬਹਾਨਾ ਮਾਰ ਰਹੀ ਸੀ। ਕੰਪਨੀ ਨੇ ਜਦੋਂ ਹੋਰ ਪੈਸੇ ਮੰਗੇ ਤਾਂ ਲੋਕਾਂ ਵੱਲੋਂ ਇਨਕਾਰ ਕਰਨ ’ਤੇ ਕੰਪਨੀ ਨੇ ਆਪਣੀ ਵੈੱਬਸਾਈਟ ਬੰਦ ਕਰ ਦਿੱਤੀ ਤੇ ਫੋਨ ਚੁੱਕਣੇ ਬੰਦ ਕਰ ਦਿੱਤੇ।
ਪੀੜਤਾਂ ਨੇ ਦੱਸਿਆ ਕਿ ਉਹ ਇਸ ਦੀ ਸ਼ਿਕਾਇਤ ਲੈ ਕੇ ਪੁਲੀਸ ਕੋਲ ਗਏ ਸਨ। ਪੁਲੀਸ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕਰਨ ਲਈ ਕਿਹਾ ਤੇ ਸਾਈਬਰ ਸੈੱਲ ਤੋਂ ਆਨਲਾਈਨ ਸ਼ਿਕਾਇਤ ਕਰਨ ਲਈ ਕਿਹਾ ਗਿਆ। ਥਾਣਾ ਡੇਰਾਬੱਸੀ ਮੁਖੀ ਅਜੀਤੇਸ਼ ਕੌਸ਼ਲ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×