For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ: ਭੈਣ-ਭਰਾ ਖ਼ਿਲਾਫ਼ ਤਿੰਨ ਹੋਰ ਕੇਸ ਦਰਜ

08:47 AM Sep 09, 2024 IST
ਧੋਖਾਧੜੀ  ਭੈਣ ਭਰਾ ਖ਼ਿਲਾਫ਼ ਤਿੰਨ ਹੋਰ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਤਹਿਤ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭੈਣ ਭਰਾ ਖ਼ਿਲਾਫ਼ ਤਿੰਨ ਹੋਰ ਕੇਸ ਦਰਜ ਕੀਤੇ ਗਏ ਹਨ। ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਗੁਰੂ ਨਾਨਕ ਕਲੋਨੀ ਬਲਾਕ -ਏ ਵਾਸੀ ਬਲਜਿੰਦਰ ਮਨੀ ਨੇ ਦੱਸਿਆ ਕਿ ਉਸਦੀ ਪਤਨੀ ਪ੍ਰੀਤੀ ਨੂੰ ਯੂਕੇ ਦੇ ਵਰਕ ਵੀਜ਼ਾ ’ਤੇ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 18 ਲੱਖ ਰੁਪਏ ਹਾਸਲ ਕਰਕੇ ਉਨ੍ਹਾਂ ਵੱਲੋਂ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਇਸੇ ਤਰ੍ਹਾਂ ਨਿਊ ਪ੍ਰਤਾਪ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਾਸੀ ਦਰਸੇਵਕ ਸਿੰਘ ਨੇ ਦੱਸਿਆ ਕਿ ਉਸਦੀ ਨੂੰਹ ਸੰਦੀਪ ਕੌਰ ਅਤੇ ਪੁੱਤਰ ਜਸਕੀਰਤ ਸਿੰਘ ਨੂੰ ਸਟੱਡੀ ਵੀਜ਼ਾ ’ਤੇ ਯੂਕੇ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 8 ਲੱਖ ਰੁਪਏ ਹਾਸਲ ਕੀਤੇ ਗਏ ਪਰ ਉਨ੍ਹਾਂ ਨੇ ਦੋਵਾਂ ਨੂੰ ਵਿਦੇਸ਼ ਨਾ ਭੇਜ ਕੇ ਧੋਖਾਧੜੀ ਕੀਤੀ ਹੈ।
ਇੱਕ ਹੋਰ ਮਾਮਲੇ ਵਿੱਚ ਪਿੰਡ ਭੁਰਾਣ ਜ਼ਿਲ੍ਹਾ ਜੀਂਦ ਵਾਸੀ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਅਤੇ ਨੂੰਹ ਨੂੰ ਯੂਕੇ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 14 ਲੱਖ 50 ਹਜ਼ਾਰ ਰੁਪਏ ਹਾਸਲ ਕਰਕੇ ਵਿਦੇਸ਼ ਨਹੀਂ ਭੇਜਿਆ। ਦਬਾਅ ਪਾਉਣ ’ਤੇ ਉਨ੍ਹਾਂ ਨੇ ਕਰੀਬ 9 ਲੱਖ 70 ਹਜ਼ਾਰ ਰੁਪਏ ਉਸਨੂੰ ਵਾਪਸ ਕਰ ਦਿੱਤੇ ਤੇ ਬਾਕੀ ਪੈਸੇ ਵਾਪਿਸ ਨਾ ਕਰਕੇ ਉਸ ਨਾਲ ਧੋਖਾ ਧੜੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਨੂੰ ਕਈ ਲੋਕਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ। ਪੁਲੀਸ ਵੱਲੋਂ ਮਾਰੇ ਛਾਪੇ ਦੌਰਾਨ ਉਨ੍ਹਾਂ ਦੇ ਘਰੋਂ ਇੱਕ ਕਰੋੜ ਸਤ ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ।

Advertisement

Advertisement
Advertisement
Author Image

Advertisement