ਨੌਜਵਾਨ ਨਾਲ 29 ਹਜ਼ਾਰ ਦੀ ਠੱਗੀ
08:53 AM Oct 16, 2024 IST
Advertisement
ਪੱਤਰ ਪ੍ਰੇਰਕ
ਕਾਲਾਂਵਾਲੀ, 15 ਅਕਤੂਬਰ
ਖੇਤਰ ਦੀ ਥਾਣਾ ਔਢਾਂ ਪੁਲੀਸ ਨੇ ਪ੍ਰਦੀਪ ਕੁਮਾਰ ਵਾਸੀ ਪਿੰਡ ਚੋਰਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਆਨਲਾਈਨ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ 24 ਅਪਰੇਲ ਨੂੰ ਐਕਸ ’ਤੇ ਫਲਿੱਪਕਾਰਟ ਬਾਰੇ ਸ਼ਿਕਾਇਤ ਟਵੀਟ ਕੀਤੀ ਸੀ। ਉਸ 26 ਅਪਰੇਲ ਨੂੰ ਇੱਕ ਜਵਾਬ ਮਿਲਿਆ ਜਿਸ ਵਿੱਚ ਲਿਖਿਆ ਸੀ, ਕਿਰਪਾ ਕਰਕੇ ਇਸ ਨੰਬਰ ’ਤੇ ਸੰਪਰਕ ਕਰੋ। ਜਦੋਂ ਉਸ ਨੇ ਫੋਨ ਕੀਤਾ ਤਾਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਟਰਾਂਜੈਕਸ਼ਨ ਦੇ ਕਈ ਓਟੀਪੀ ਆਏ, ਇਸੇ ਦੌਰਾਨ ਉਸ ਨੂੰ ਮੈਸੇਜ ਆਇਆ ਕਿ ਉਸ ਦੇ ਖਾਤੇ ਵਿੱਚੋਂ 29 ਹਜ਼ਾਰ 507 ਰੁਪਏ ਕਢਵਾ ਲਏ ਗਏ ਹਨ। ਏਐਸਆਈ ਭੂਪ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement