ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਦੀ ਠੱਗੀ ਮਾਰੀ
10:26 AM Nov 17, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 16 ਨਵੰਬਰ
ਤਰਨ ਤਾਰਨ ਸ਼ਹਿਰ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਇੱਥੋਂ ਦੇ ਹੀ ਵਾਸੀ ਇਕ ਪਿਓ-ਪੁੱਤਰ ਨੇ 13 ਲੱਖ ਰੁਪਏ ਦੀ ਠੱਗੀ ਮਾਰ ਲਈ। ਠੱਗੀ ਦਾ ਸ਼ਿਕਾਰ ਬਣੇ ਰਕੇਸ਼ ਕੁਮਾਰ ਵਾਸੀ ਗਲੀ ਨਹਿਰੂ ਗੇਟ ਵਾਲੀ ਨੇ ਪੁਲੀਸ ਨੂੰ ਦੱਸਿਆ ਕਿ ਸ਼ਹਿਰ ਦੀ ਗੁਰੂ ਅਮਰ ਦਾਸ ਐਵੀਨਿਊ ਵਿੱਚ ਮਾਤਾ ਕੌਲਾਂ ਨੇੜੇ ਦੇ ਵਾਸੀ ਮਨਮੋਹਨ ਕੁਮਾਰ ਗੁਪਤਾ ਅਤੇ ਉਸ ਦੇ ਪਿਤਾ ਪਵਨ ਕੁਮਾਰ ਗੁਪਤਾ ਨੇ ਕਰੀਬ ਇਕ ਸਾਲ ਪਹਿਲਾਂ ਉਸ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਇਹ ਰਕਮ ਲਈ ਸੀ ਪਰ ਨਾ ਤਾਂ ਲੜਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ। ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਏਐੱਸਆਈ ਚਰਨਜੀਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement