ਸੂਬੇ ਭਰ ’ਚ ਕੱਢੀ ਜਾਵੇਗੀ ਚੌਟਾਲਾ ਦੀ ‘ਕਲਸ਼ ਯਾਤਰਾ’
07:51 AM Dec 25, 2024 IST
ਪੱਤਰ ਪ੍ਰੇਰਕ
ਡੱਬਵਾਲੀ, 24 ਦਸੰਬਰ
ਸਾਬਕਾ ਮੁੱਖ ਮੰਤਰੀ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੀਆਂ ਅਸਥੀਆਂ ਦੀ ਚੌਟਾਲਾ ਪਰਿਵਾਰ ਵੱਲੋਂ ‘ਕਲਸ਼ ਯਾਤਰਾ’ ਕੱਢੀ ਜਾਵੇਗੀ। ਤਿੰਨ ਰੋਜ਼ਾ ਕਲਸ਼ ਯਾਤਰਾ 27 ਤੋਂ 29 ਦਸੰਬਰ ਤੱਕ ਹਰਿਆਣੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪੁੱਜੇਗੀ। ਇਸ ਯਾਤਰਾ ਦੀ ਅਗਵਾਈ ਲਈ ਇਨੈਲੋ ਦੀ ਲੀਡਰਸ਼ਿਪ ਦੀਆਂ ਇਲਾਕੇ ਅਨੁਸਾਰ ਡਿਊਟੀਆਂ ਲਗਾਈਆਂ ਗਈਆਂ ਹਨ। ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ ਨੇ ਦੱਸਿਆ ਕਿ ਅੱਜ ਬਾਬਾ ਰਾਮਦੇਵ, ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਵੀਨ ਜਿੰਦਲ, ਉਦਯੋਗ ਅਤੇ ਵਾਤਾਵਰਨ ਰਾਜ ਮੰਤਰੀ ਰਾਓ ਨਰਬੀਰ ਸਿੰਘ, ਸਾਬਕਾ ਕੈਬਨਿਟ ਮੰਤਰੀ ਜੇਪੀ ਦਲਾਲ ਅਤੇ ਸਾਬਕਾ ਵਿਧਾਇਕ ਭੱਵਿਆ ਬਿਸ਼ਨੋਈ ਤੇਜਾਖੇੜਾ ਫਾਰਮ ਹਾਊਸ ਪੁੱਜੇ। ਉਨ੍ਹਾਂ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਚੌਟਾਲਾ, ਅਜੈ ਚੌਟਾਲਾ, ਸਾਬਕਾ ਮੰਤਰੀ ਰਣਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ।
Advertisement
Advertisement