For the best experience, open
https://m.punjabitribuneonline.com
on your mobile browser.
Advertisement

ਚਾਰਲਸ ਵੱਲੋਂ ਮੈਨਨ ਦਾ ਸਨਮਾਨ

07:10 AM Jun 19, 2024 IST
ਚਾਰਲਸ ਵੱਲੋਂ ਮੈਨਨ ਦਾ ਸਨਮਾਨ
Advertisement

ਲੰਡਨ: ਭਾਰਤ ਵਿੱਚ ਜਨਮੇ ਦਿਮਾਗ਼ ਦੇ ਸਦਮੇ ਦੇ ਮਾਹਰ ਅਤੇ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਅਨੈਸਥੀਜ਼ੀਆ ਦੇ ਪ੍ਰੋਫ਼ੈਸਰ ਡੇਵਿਡ ਕ੍ਰਿਸ਼ਨਾ ਮੈਨਨ ਨੂੰ ਨਿਊਰੋਕ੍ਰਿਟੀਕਲ ਕੇਅਰ ਦੀਆਂ ਸੇਵਾਵਾਂ ਲਈ ਬ੍ਰਿਟੇਨ ਦੇ ਬਾਦਸ਼ਾਹ ਚਾਰਲਸ ਤੀਜੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਚਾਰਲਸ ਵੱਲੋਂ ਹਫ਼ਤੇ ਦੇ ਅਖੀਰ ਵਿੱਚ ਆਪਣੀ ਸਾਲਾਨਾ ਜਨਮਦਿਨ ਸਨਮਾਨ ਸੂਚੀ ਵਿੱਚ ਪ੍ਰੋਫ਼ੈਸਰ ਮੈਨਨ ਨੂੰ ਕਮਾਂਡਰ ਆਫ਼ ਦਿ ਆਰਡਰ ਆਫ਼ ਬ੍ਰਿਟਿਸ਼ ਐਂਪਾਇਰ (ਸੀਬੀਈ) ਨਾਲ ਸਨਮਾਨਿਤ ਕੀਤਾ ਗਿਆ। ਮੈਨਨ ਨੇ ਪਾਂਡੀਚੇਰੀ ਵਿੱਚ ਜਵਾਹਰ ਲਾਲ ਇੰਸਟੀਚਿਊਟ ਆਫ਼ ਪੋਸਟ ਗਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ ਮੈਡੀਸਨ, ਅਨੈਸਥੀਜ਼ੀਆ ਅਤੇ ਇੰਟੈਂਸਿਵ ਕੇਅਰ ਵਿੱਚ ਸਿਖਲਾਈ ਲਈ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement