ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ’ਤੇ ਦੋ ਵਿਦਿਆਰਥੀਆਂ ਦੀ ਨਾਜਾਇਜ਼ ਕੁੱਟਮਾਰ ਦੇ ਦੋਸ਼

09:52 AM Aug 08, 2023 IST
ਪੀੜਤ ਵਿਦਿਆਰਥੀ ਅਧਿਆਪਕ ਵਲੋਂ ਕੀਤੀ ਕੁੱਟਮਾਰ ਬਾਰੇ ਦੱਸਦੇ ਹੋਏ। -ਫੋਟੋ: ਸਰਬਜੀਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 7 ਅਗਸਤ
ਬਲਾਕ ਆਦਮਪੁਰ ਅਧੀਨ ਆਉਂਦਾ ਸਰਕਾਰੀ ਹਾਈ ਸਕੂਲ ਡਰੋਲੀ ਕਲਾਂ ਵਿੱਚ ਪੜ੍ਹਦੇ ਬਾਰ੍ਹਵੀਂ ਦੇ 2 ਵਿਦਿਆਰਥੀਆਂ ਦੀ ਮਹਿਲਾ ਲੈਕਚਰਾਰ ਵੱਲੋਂ ਨਾਜਾਇਜ਼ ਤਰੀਕੇ ਨਾਲ ਕੁੱਟਮਾਰ ਕਰਨ ਦੇ ਵਿਦਿਆਰਥੀਆਂ ਦੇ ਪਰਿਵਾਰਾਂ ਵੱਲੋਂ ਦੋਸ਼ ਲਗਾਏ ਗਏ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਦਿਆਰਥੀ ਧਰਮਵੀਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਘੁੜਿਆਲ ਅਤੇ ਲੜਕੀ ਰਾਜਵੀਰ ਕੌਰ ਮਿਨਹਾਸ ਪੁੱਤਰੀ ਲੇਟ ਮਨਜੀਤ ਸਿੰਘ ਵਾਸੀ ਡਰੋਲੀ ਕਲਾਂ ਨੂੰ ਸਰਕਾਰੀ ਹਸਪਤਾਲ ਆਦਮਪੁਰ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਵਿਦਿਆਰਥੀ ਧਰਮਵੀਰ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ ਦੋਸਤਾਂ ਨਾਲ ਆਪਣੀ ਕਲਾਸ ਵਿੱਚ ਬੈਠੇ ਨੂੰ ਹਿਸਾਬ ਦੀ ਲੈਕਚਰਾਰ ਸੁਖਜਿੰਦਰ ਕੌਰ ਵਾਸੀ ਹੁਸ਼ਿਆਰਪੁਰ ਨੇ ਨਾਜਾਇਜ਼ ਤੌਰ ਉੱਤੇ ਸਕੂਲ ਦੀ ਗਰਾਊਂਡ ਵਿੱਚ ਘੁਮਾ ਕੇ ਉਸ ਦੀ ਸ਼ਰ੍ਹੇਆਮ ਡੰਡੇ ਨਾਲ ਕੁੱਟਮਾਰ ਕਰਕੇ ਹੱਥ ਵਿੱਚੋਂ ਖੂਨ ਕੱਢ ਦਿੱਤਾ। ਕਿਸੇ ਵੀ ਸਟਾਫ਼ ਮੈਂਬਰਾਂ ਨੇ ਉਸ ਨੂੰ ਮੈਡਮ ਤੋਂ ਨਹੀਂ ਬਚਾਇਆ। ਇਸ ਬਾਰੇ ਉਸ ਨੇ ਆਪਣੇ ਮਾਤਾ ਪਿਤਾ ਨੂੰ ਦੱਸਿਆ। ਇਸੇ ਤਰ੍ਹਾਂ ਰਾਜਵੀਰ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਸਫਾਈ ਕਰ ਰਹੀ ਨੂੰ ਮੈਡਮ ਸੁਖਜਿੰਦਰ ਨੇ ਗਾਲੀ ਗਲੋਚ ਕੀਤਾ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਕੁੱਟਮਾਰ ਕੀਤੀ ਤੇ ਉਸ ਦੇ ਸਿਰ ਦਰਵਾਜ਼ੇ ਵਿੱਚ ਮਾਰਿਆ।
ਇਸ ਕੁੱਟਮਾਰ ਕਰਕੇ ਦੋਨੋਂ ਵਿਦਿਆਰਥੀ ਸਹਿਮ ਦੇ ਮਾਹੌਲ ਵਿੱਚ ਹਨ। ਇਸ ਪੂਰੇ ਮਾਮਲੇ ਸਬੰਧੀ ਲੜਕੇ ਪਿਤਾ ਹਰਦੀਪ ਸਿੰਘ ਅਤੇ ਲੜਕੀ ਦੀ ਮਾਤਾ ਰਵਿੰਦਰ ਕੌਰ ਨੇ ਲੈਕਚਰਾਰ ਨਾਲ ਸਕੂਲ ਵਿੱਚ ਗੱਲਬਾਤ ਕੀਤੀ ਤਾਂ ਉਪਰੋਕਤ ਮੈਡਮ ਨੂੰ ਉਨ੍ਹਾਂ ਦੀ ਬੇਇਜ਼ਤੀ ਕਰਕੇ ਸਕੂਲੋਂ ਬਾਹਰ ਜਾਣ ਲਈ ਕਿਹਾ।

Advertisement

ਮੈਡਮ ਬੈਗ ’ਚ ਦਾਤਰ ਰੱਖਦੀ ਹੈ: ਪ੍ਰਿੰਸੀਪਲ

ਮਾਮਲੇ ਸਬੰਧੀ ਜਦ ਸਕੂਲ ਦੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੈਕਚਰਾਰ ਮੈਡਮ ਸੁਖਜਿੰਦਰ ਕੌਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹਨ ਤੇ ਆਪਣੇ ਬੈਗ ਵਿੱਚ ਦਾਤਰ ਰੱਖਦੀ ਹੈ। ਜਿਸ ਕਰਕੇ ਇਸ ਦੀ ਵਾਰ-ਵਾਰ ਬਦਲੀ ਕੀਤੀ ਜਾਂਦੀ ਹੈ। ਵਿਦਿਆਰਥੀਆਂ ਨਾਲ ਕੀਤੀਆਂ ਨਾਜਾਇਜ਼ ਵਧੀਕੀਆਂ ਕਰਕੇ ਇਸ ਦੀ ਕਰੀਬ 15, 20 ਸ਼ਿਕਾਇਤਾਂ ਦੀ ਜਾਂਚ ਡੀਪੀਆਈ ਦਫਤਰ ਚੰਡੀਗੜ੍ਹ ਵਿਖੇ ਚੱਲ ਰਹੀ ਹੈ ਪਰ ਮੈਡਮ ਖਿਲਾਫ਼ ਕੋਈ ਕਾਰਵਾਈ ਅੱਜ ਤੱਕ ਨਹੀਂ ਹੋਈ। ਇਹੋ ਜਿਹੀਆਂ ਹਰਕਤਾਂ ਕਰਕੇ ਸਕੂਲ ਵਿੱਚੋਂ ਕਈ ਵਿਦਿਆਰਥੀ ਹਟ ਚੁੱਕੇ ਹਨ। ਕੋਈ ਵੀ ਵਿਦਿਆਰਥੀ ਇਸ ਤੋਂ ਡਰਦਾ ਨਹੀਂ ਪੜ੍ਹਦਾ। ਸਕੂਲ ਸਟਾਫ਼ ਇਸ ਤੋਂ ਪ੍ਰੇਸ਼ਾਨ ਹੈ।

ਮੈਡਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ: ਪੁਲੀਸ ਅਧਿਕਾਰੀ

ਇਸ ਮਾਮਲੇ ਸਬੰਧੀ ਜਦ ਏ.ਐਸ.ਆਈ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਕੀਤੇ ਵਿਦਿਆਰਥੀਆਂ ਦੀ ਐਮਐਲਆਰ ਉਸ ਕੋਲ ਨਹੀਂ। ਪਰਿਵਾਰ ਵੱਲੋਂ ਦਿੱਤੀ ਮੈਡਮ ਖਿਲਾਫ਼ ਸ਼ਿਕਾਇਤ ਸਬੰਧੀ ਮੈਡਮ ਨੂੰ ਫੋਨ ਕਰਕੇ ਥਾਣੇ ਸੱਦਿਆ ਸੀ ਪਰ ਉਹ ਨਹੀਂ ਆਈ। ਡਾਕਟਰ ਦੀ ਰਿਪੋਰਟ ਆਉਣ ’ਤੇ ਮੈਡਮ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੈਗ ਵਿੱਚ ਦਾਤਰ ਰੱਖਣ ਸਬੰਧੀ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਮੈਡਮ ਕਹਿੰਦੀ ਹੈ ਕਿ ਉਹ ਦਾਤਰ ਆਪਣੀ ਰੱਖਿਆ ਲਈ ਰੱਖਦੀ ਹੈ। ਇਸ ਸਬੰਧ ਵਿਚ ਲੈਕਚਰਾਰ ਮੈਡਮ ਸੁਖਜਿੰਦਰ ਕੌਰ ਨੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Advertisement

Advertisement