ਕੰਨੜ ਅਦਾਕਾਰ ਦਰਸ਼ਨ ਸਣੇ 17 ਖ਼ਿਲਾਫ਼ ਚਾਰਜਸ਼ੀਟ ਦਾਖਲ
07:34 AM Sep 05, 2024 IST
ਬੰਗਲੂਰੂ, 4 ਸਤੰਬਰ
ਬੰਗਲੂਰੂ ਪੁਲੀਸ ਨੇ ਅੱਜ ਰੇਣੂਕਾਸੁਆਮੀ ਕਤਲ ਕੇਸ ਵਿੱਚ ਕੰਨੜ ਅਦਾਕਾਰ ਦਰਸ਼ਨ ਥੂਗੁਦੀਪਾ ਸਮੇਤ 17 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਬੰਗਲੂਰੂ ਪੁਲੀਸ ਕਮਿਸ਼ਨਰ ਬੀ ਦਯਾਨੰਦ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਤੋਂ ਬਾਅਦ ਇੱਕ ‘ਠੋਸ’ ਚਾਰਜਸ਼ੀਟ ਤਿਆਰ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਚਾਰਜਸ਼ੀਟ ਵਿੱਚ 231 ਗਵਾਹਾਂ ਦੇ ਬਿਆਨ ਅਤੇ ਤਕਨੀਕੀ ਅਤੇ ਇਲੈਕਟ੍ਰਾਨਿਕ ਸਬੂਤ ਸ਼ਾਮਲ ਹਨ।
ਪੁਲੀਸ ਨੇ 24ਵੇਂ ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ 3991 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ। ਦਰਸ਼ਨ, ਉਸ ਦਾ ਦੋਸਤ ਪਵਿੱਤਰ ਗੌੜਾ ਅਤੇ ਇਸ ਮਾਮਲੇ ਦੇ 15 ਹੋਰ ਮੁਲਜ਼ਮ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਦਰਸ਼ਨ ਨੇ ਗੁੱਸੇ ’ਚ ਆ ਕੇ ਕਥਿਤ ਤੌਰ ’ਤੇ ਉਸ ਦੀ ਹੱਤਿਆ ਕਰ ਦਿੱਤੀ ਸੀ। -ਪੀਟੀਆਈ
Advertisement
Advertisement