For the best experience, open
https://m.punjabitribuneonline.com
on your mobile browser.
Advertisement

ਸਿਟੀ ਬਿਊਟੀਫੁੱਲ ਨੂੰ ‘ਮਾਡਲ ਸੋਲਰ ਸਿਟੀ’ ਵਜੋਂ ਵਿਕਸਤ ਕਰਨ ਲਈ ਚਾਰਾਜੋਈ

08:50 AM Mar 10, 2024 IST
ਸਿਟੀ ਬਿਊਟੀਫੁੱਲ ਨੂੰ ‘ਮਾਡਲ ਸੋਲਰ ਸਿਟੀ’ ਵਜੋਂ ਵਿਕਸਤ ਕਰਨ ਲਈ ਚਾਰਾਜੋਈ
ਸੈਕਟਰ-28 ਸਥਿਤ ਇੱਕ ਘਰ ਦੀ ਛੱਤ ’ਤੇ ਲੱਗੇ ਹੋਏ ਸੋਲਰ ਪੈਨਲ ਦੀ ਤਸਵੀਰ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 9 ਮਾਰਚ
ਯੂਟੀ ਪ੍ਰਸ਼ਾਸਨ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਟੀ ਬਿਊਟੀਫੁੱਲ ਨੂੰ ਮਾਡਲ ਸੋਲਰ ਸਿਟੀ ਵਜੋਂ ਵਿਕਸਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੇ ਸਾਲ 2024 ਦੇ ਆਖੀਰ ਤੱਕ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਾਲ 2026 ਤੱਕ ਸਾਰੀਆਂ ਨਿੱਜੀ ਇਮਾਰਤਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਦਸੰਬਰ 2024 ਤੱਕ ਸ਼ਹਿਰ ਵਿੱਚ 75 ਮੈਗਾਵਾਟ ਪਾਵਰ ਦੇ ਸੋਲਰ ਪਲਾਂਟ ਲਗਾਉਣ ਦਾ ਟੀਚਾ ਮਿਥਿਆ ਹੈ। ਇਸ ਤਹਿਤ ਹੁਣ ਤੱਕ ਸ਼ਹਿਰ ਦੇ 4633 ਸਰਕਾਰੀ ਤੇ ਨਿੱਜੀ ਇਮਾਰਤਾਂ ’ਤੇ ਸੋਲਰ ਪਲਾਂਟ ਰਾਹੀਂ 61,82 ਮੈਗਾਵਾਟ ਪਾਵਰ ਦੇ ਸੋਲਰ ਪਲਾਂਟ ਲਗਾਏ ਜਾ ਚੁੱਕੇ ਹਨ। ਸੋਲਰ ਪਲਾਂਟ ਰਾਹੀਂ ਜਨਵਰੀ 2024 ਤੱਕ ਸ਼ਹਿਰ ਵਿੱਚ 250.45 ਮਿਲੀਅਨ ਯੂਨਿਟ ਦਾ ਉਤਪਾਦਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਾਤਾਵਰਨ ਭਵਨ, ਬੁੜ੍ਹੈਲ ਜੇਲ੍ਹ ਤੇ ਸਾਰੇ ਸਰਕਾਰੀ ਸਕੂਲ ਸੂਰਜੀ ਊਰਜਾ ਰਾਹੀਂ ਆਪਣੀ ਲੋੜੀਂਦੀ ਖਪਤ ਨੂੰ ਪੂਰਾ ਕਰ ਰਹੇ ਹਨ, ਜਦੋਂ ਕਿ ਦਸੰਬਰ 2024 ਦੇ ਆਖੀਰ ਤੱਕ ਸਾਰੇ ਸਰਕਾਰੀ ਦਫ਼ਤਰਾਂ ਨੂੰ ਆਪਣੀ ਬਿਜਲੀ ਦੀ ਲੋੜੀਂਦੀ ਖਪਤ ਸੋਲਰ ਪਲਾਂਟਾ ਰਾਹੀਂ ਪੂਰੀ ਕਰਨ ਯੋਗ ਤਿਆਰ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਲਾਂਟ ਲਗਾਇਆ ਗਿਆ ਹੈ। ਇਹ ਸੈਕਟਰ-39 ਵਿੱਚ ਸਥਿਤ ਵਾਟਰ ਵਰਕਸ ਵਿੱਚ 2000 ਕਿਲੋਵਾਟ ਪਾਵਰ ਦਾ ਪਲਾਂਟ ਹੈ। ਯੂਟੀ ਪ੍ਰਸ਼ਾਸਨ ਸੋਲਰ ਸਿਟੀ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨ ਸਿਟੀ ਵੱਲ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਡੀਜ਼ਲ ਤੇ ਪੈਟਰੋਲ ਵਾਲੀਆਂ ਬੱਸਾਂ ਦੀ ਥਾਂ ਇਲੈਕਟ੍ਰਿਕ ਬੱਸਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਤੱਕ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ, ਜਦੋਂ ਕਿ ਪ੍ਰਸ਼ਾਸਨ ਵੱਲੋਂ 100 ਹੋਰ ਬੱਸਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੂੰ 14 ਦਸੰਬਰ 2023 ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੋਲਰ ਸਿਟੀ ਲਈ ਕੀਤੇ ਵਿਸ਼ੇਸ਼ ਉਪਰਾਲਿਆਂ ਦੇ ਸਬੰਧ ਵਿੱਚ ਸਨਮਾਨਿਤ ਕੀਤਾ ਸੀ।

Advertisement

Advertisement
Author Image

Advertisement
Advertisement
×