ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਜੀ ਕਰ ਹਸਪਤਾਲ ਵਿੱਚ ਲਾਵਾਰਿਸ ਬੈਗ ਮਿਲਣ ਨਾਲ ਹਫੜਾ-ਦਫੜੀ

04:52 PM Sep 12, 2024 IST
ਸ਼ੱਕੀ ਬੈਗ ਦਾ ਨਿਰੀਖਣ ਕਰਦਾ ਹੋਇਆ ਸੂਹੀਆ ਕੁੱਤਾ। -ਫੋਟੋ: ਏਐੱਨਆਈ

ਕੋਲਕਾਤਾ, 12 ਸਤੰਬਰ
ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਕ ਲਾਵਾਰਿਸ ਬੈਗ ਮਿਲਣ ਕਾਰਨ ਹਫੜਾ-ਦਫੜੀ ਮੱਚ ਗਈ, ਜਿਸ ਮਗਰੋਂ ਬੰਬ ਨਿਰੋਧਕ ਦਸਤਾ ਮੌਕੇ ’ਤੇ ਪਹੁੰਚਿਆ। ਟੀਵੀ ਚੈਨਲ ’ਤੇ ਪ੍ਰਸਾਰਿਤ ਵੀਡੀਓ ਮੁਤਾਬਕ, ਬੰਬ ਨਿਰੋਧਕ ਦਸਤਾ ਖੋਜੀ ਕੁੱਤਿਆਂ ਦੇ ਨਾਲ ਉਸ ਸਥਾਨ ਦੀ ਜਾਂਚ ਕਰ ਰਿਹਾ ਹੈ ਜਿੱਥੇ ਜੂਨੀਅਰ ਡਾਕਟਰਾਂ ਵੱਲੋਂ 9 ਅਗਸਤ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ, ਫਿਲਹਾਲ ਇਹ ਜਗ੍ਹਾ ਖਾਲੀ ਹੈ ਕਿਉਂਕਿ ਡਾਕਟਰ ਸਾਲਟ ਲੇਕ ਸਥਿਤ ਸਵਾਸਥ ਭਵਨ ਦੇ ਬਾਹਰ ਧਰਨਾ ਦੇ ਰਹੇ ਹਨ। ਪੁਲੀਸ ਸੂਤਰਾਂ ਮੁਤਾਬਕ, ਘਟਨਾ ਸਥਾਨ ਤੋਂ ਅਜੇ ਤਾਈਂ ਕੋਈ ਇਤਰਾਜ਼ਯੋਗ ਚੀਜ਼ ਜਾਂ ਸਬੂਤ ਬਰਾਮਦ ਨਹੀਂ ਹੋਇਆ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ, ‘‘ਬੰਬ ਨਿਰੋਧਕ ਦਸਤਾ ਬੈਗ ਦੀ ਜਾਂਚ ਕਰ ਰਿਹਾ ਹੈ।’’ -ਪੀਟੀਆਈ

Advertisement

Advertisement