ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਨੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ: ਭਾਜਪਾ

06:27 AM May 07, 2024 IST

* ਭਾਜਪਾ ਆਗੂ ਅਜੈ ਅਲੋਕ ਨੇ ਪੁਣਛ ਹਮਲੇ ਸਬੰਧੀ ਬਿਆਨ ਲਈ ਸਾਬਕਾ ਮੁੱਖ ਮੰਤਰੀ ਦੀ ਕੀਤੀ ਆਲੋਚਨਾ
* ਕਾਂਗਰਸ ਨੂੰ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ

Advertisement

ਨਵੀਂ ਦਿੱਲੀ, 6 ਮਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਬੀਤੇ ਦਿਨ ਹੋਏ ਅਤਿਵਾਦੀ ਹਮਲੇ ਬਾਰੇ ਕਥਿਤ ਵਿਵਾਦਤ ਟਿੱਪਣੀ ਦੇ ਮਾਮਲੇ ’ਚ ਭਾਜਪਾ ਦੇ ਕੌਮੀ ਤਰਜਮਾਨ ਅਜੈ ਅਲੋਕ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ। ਉਨ੍ਹਾਂ ਚੰਨੀ ਦੀ ਟਿੱਪਣੀ ’ਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਰਵਾਇਤ ਬਣ ਗਈ ਹੈ। ਅਜੈ ਅਲੋਕ ਨੇ ਕਿਹਾ, ‘ਚਰਨਜੀਤ ਸਿੰਘ ਚੰਨੀ ਦੇ ਦਿਮਾਗ ਦਾ ਤਵਾਜ਼ਨ ਵਿਗੜ ਗਿਆ ਹੈ। ਕੀ ਇੱਕ ਸਾਬਕਾ ਮੁੱਖ ਮੰਤਰੀ ਨੂੰ ਅਜਿਹੇ ਬਿਆਨ ਸੋਭਾ ਦਿੰਦੇ ਹਨ? ਦੇਸ਼ ਦੇ ਜਵਾਨਾਂ ’ਤੇ ਸਿਰਫ਼ ਕਾਂਗਰਸ ਪਾਰਟੀ ਹੀ ਅਜਿਹੀ ਸਿਆਸਤ ਕਰ ਸਕਦੀ ਹੈ। ਇਹ ਉਨ੍ਹਾਂ ਦੀ ਰਵਾਇਤ ਬਣ ਗਈ ਹੈ।’ ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਣਛ ’ਚ ਹੋਏ ਅਤਿਵਾਦੀ ਹਮਲੇ ’ਚ ਭਾਰਤੀ ਹਵਾਈ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਚਾਰ ਹੋਰ ਜ਼ਖ਼ਮੀ ਹੋਏ ਸਨ। ਚੰਨੀ ਨੇ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘ਇਹ ਸਟੰਟਬਾਜ਼ੀ ਹੈ। ਜਦੋਂ ਵੀ ਚੋਣਾਂ ਆਉਂਦੀਆਂ ਹਨ ਭਾਜਪਾ ਜਿੱਤਣ ਲਈ ਅਜਿਹੇ ਸਟੰਟ ਕਰਦੀ ਹੈ। ਇਹ ਪਹਿਲਾਂ ਤੋਂ ਹੀ ਤੈਅ ਹਮਲੇ ਹਨ, ਇਨ੍ਹਾਂ ’ਚ ਕੋਈ ਸਚਾਈ ਨਹੀਂ ਹੈ।’ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਨੇ ਸਾਬਕਾ ਮੁੱਖ ਮੰਤਰੀ ਦੀ ਟਿੱਪਣੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਇਸ ਲਈ ਸਾਰੇ ਦੇਸ਼ ਤੋਂ ਮੁਆਫੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ, ‘ਦੇਸ਼ ਖਾਤਰ ਜਾਨਾਂ ਦੇਣ ਵਾਲੇ ਜਵਾਨਾਂ ਬਾਰੇ ਅਜਿਹੀਆਂ ਗੱਲਾਂ ਕਹਿਣੀਆਂ ਫੌਜੀ ਬਲਾਂ, ਦੇਸ਼ ਤੇ ਹਰ ਫੌਜੀ ਦੀ ਦੇਸ਼ ਭਗਤੀ ਦੀ ਬੇਇੱਜ਼ਤੀ ਹੈ। ਮੈਂ ਇਸ ਦੀ ਆਲੋਚਨਾ ਕਰਦਾ ਹਾਂ। ਉਨ੍ਹਾਂ ਨੂੰ ਇਸ ਬਿਆਨ ਲਈ ਸਾਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।’ ਇਸ ਤੋਂ ਪਹਿਲਾਂ ਬੀਤੇ ਦਿਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਇਹ ਟਿੱਪਣੀ ਲਈ ਚੰਨੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ, ‘ਮੇਰਾ ਕਾਂਗਰਸ ਨੂੰ ਸਵਾਲ ਹੈ ਕਿ ਕੀ 1962, 1965 ਤੇ 1971 ਦੀਆਂ ਜੰਗਾਂ ਵੀ ਚੋਣਾਂ ਜਿੱਤਣ ਲਈ ਸਨ? ਅਜਿਹੇ ਮਾੜੇ ਬਿਆਨਾਂ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਸਾਡੀਆਂ ਫੌਜਾਂ ਦੀ ਸਮਰੱਥਾ ’ਤੇ ਸਵਾਲ ਚੁੱਕੇ ਹਨ। ਕਾਂਗਰਸ ਹੋਰ ਕਿੰਨਾ ਗਿਰੇਗੀ? ਕੀ ਕਾਂਗਰਸ ਚੋਣਾਂ ਜਿੱਤਣ ਲਈ ਸਾਰੇ ਜਵਾਨਾਂ ਦੀ ਬੇਇੱਜ਼ਤੀ ਕਰ ਸਕਦੀ ਹੈ?’ ਇਸੇ ਤਰ੍ਹਾਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਵੀ ਚਰਨਜੀਤ ਚੰਨੀ ਦੀ ਆਲੋਚਨਾ ਕੀਤੀ ਹੈ। -ਏਐੱਨਆਈ

Advertisement
Advertisement
Advertisement