ਚੰਨੀ ਵੱਲੋਂ ਵਕੀਲ ਭਾਈਚਾਰੇ ਨਾਲ ਰਾਬਤਾ
09:48 AM May 25, 2024 IST
Advertisement
ਪੱਤਰ ਪ੍ਰੇਰਕ
ਫਿਲੌਰ, 24 ਮਈ
ਸਥਾਨਕ ਬਾਰ ਐਸੋਸੀਏਸ਼ਨ ਵਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਡਾ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਐੱਲਐੱਲਬੀ ਹਨ ਪਰ ਵਕੀਲ ਨਹੀਂ ਬਣ ਸਕੇ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਆਪਣੇ ਰਾਜਨੀਤਕ ਜੀਵਨ ’ਚ ਲੋਕਾਂ ਦੇ ਵਕੀਲ ਜ਼ਰੂਰ ਬਣੇ ਹਨ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਸੇਵਾ ਦਾ ਪਹਿਲਾ ਤੋਂ ਹੀ ਸ਼ੌਂਕ ਰਿਹਾ ਹੈ ਅਤੇ ਉਹ 15 ਸਾਲ ਵਿਧਾਇਕ ਰਹੇ ਹਨ। ਉਹ ਵਿਰੋਧੀ ਧਿਰ ’ਚ ਵੀ ਹੁੰਦਿਆਂ, ਲੋਕਾਂ ਦੇ ਅਤੇ ਵਿਕਾਸ ਦੇ ਕੰਮ ਕਰਵਾਉਂਦੇ ਰਹੇ ਹਨ। ਦੂਜੇ ਉਮੀਦਵਾਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੁੱਝ ਆਗੂ ਇਹ ਕਹਿ ਕੇ ਪਾਰਟੀ ਬਦਲ ਲੈਂਦੇ ਹਨ ਕਿ ਉਹ ਵਿਰੋਧੀ ਧਿਰ ’ਚ ਹੋਣ ਕਾਰਨ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਇੱਕ ਹਫ਼ਤਾ ਉਨ੍ਹਾਂ ਲਈ ਜ਼ਰੂਰ ਕੱਢਿਆ ਜਾਵੇ ਤਾਂ ਹੀ ਉਹ ਪੰਜ ਸਾਲ ਲੋਕਾਂ ਲਈ ਲਗਾ ਸਕਣਗੇ।
Advertisement
Advertisement