For the best experience, open
https://m.punjabitribuneonline.com
on your mobile browser.
Advertisement

ਇਫ਼ਤਾਰ ਪਾਰਟੀ ਜ਼ਰੀਏ ਜਲੰਧਰੀਆਂ ਦੀ ਨਬਜ਼ ਟੋਹਣ ਲੱਗੇ ਚੰਨੀ

08:39 AM Mar 30, 2024 IST
ਇਫ਼ਤਾਰ ਪਾਰਟੀ ਜ਼ਰੀਏ ਜਲੰਧਰੀਆਂ ਦੀ ਨਬਜ਼ ਟੋਹਣ ਲੱਗੇ ਚੰਨੀ
ਜਲੰਧਰ ਵਿੱਚ ਇਫ਼ਤਾਰ ਪਾਰਟੀ ਵਿੱਚ ਮੁਸਲਿਮ ਆਗੂਆਂ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। -ਫੋਟੋ: ਮਲਕੀਅਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਮਾਰਚ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਇਫ਼ਤਾਰ ਪਾਰਟੀ ਬਹਾਨੇ ਜਲੰਧਰੀਆਂ ਦਾ ਮਨ ਟਟੋਲਣ ਲੱਗੇ ਹਨ। ਉਹ ਅੱਜ ਮੁਸਲਿਮ ਭਾਈਚਾਰੇ ਵੱਲੋਂ ਰੱਖੀ ਇਫ਼ਤਾਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਇੱਥੋਂ ਦੇ ਸੰਤੋਖਪੁਰਾ ਮੁਹੱਲੇ ਪੁੱਜੇ। ਇਸ ਮੌਕੇ ਚੰਨੀ ਨੇ ਸਾਦਗੀ ਭਰੀ ਸ਼ੈਲੀ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਇਹੀ ਸ਼ੈਲੀ ਉਨ੍ਹਾਂ ਮੁੱਖ ਮੰਤਰੀ ਬਣਨ ਸਮੇਂ ਅਪਣਾਈ ਸੀ। ਇਸ ਮੌਕੇ ਲੋਕ ਚੰਨੀ ਦੀ ਸਾਦਗੀ ਤੋਂ ਖੁਸ਼ ਨਜ਼ਰ ਆਏ।
ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਪਾਰਟੀ ਹਾਈਕਮਾਨ ਜਿੱਥੋਂ ਵੀ ਉਨ੍ਹਾਂ ਨੂੰ ਟਿਕਟ ਦੇਵਗੀ ਉਹ ਉਥੋਂ ਹੀ ਚੋਣ ਲੜਨਗੇ। ਜਲੰਧਰ ਵਿੱਚ ਉਨ੍ਹਾਂ ਲਈ ਪੰਜ ਘਰਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਜਿਹੜੇ ਕਹਿ ਰਹੇ ਹਨ ਕਿ ਜਲੰਧਰ ਤੋਂ ਚੋਣ ਲੜਨ ਸਮੇਂ ਉਹ (ਚੰਨੀ) ਉਨ੍ਹਾਂ ਦੇ ਘਰ ਵਿਚ ਹੀ ਰਹਿਣ। ਇਸ ਤੋਂ ਪਹਿਲਾਂ ਉਹ ਭਗਵਾਨ ਵਾਲਮੀਕਿ ਦੇ ਡੇਰੇ ਰਾਹੀਮਪੁਰ ਅਤੇ ਡੇਰਾ ਬੱਲਾਂ ਦੀ ਫੇਰੀ ਪਾ ਚੁੱਕੇ ਹਨ। ਚੰਨੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਧੀ ਜੰਮਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਇਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰ ਧੀ ਜੰਮੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਦੋ ਸਾਲ ਮੁਕੰਮਲ ਹੋ ਗਏ ਹਨ ਤੇ ਹੁਣ ਉਹ ਪੰਜਾਬ ਦੀਆਂ ਧੀਆਂ ਨਾਲ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਸ ਨੂੰ ਵੀ ਦਿਆਨਤਦਾਰੀ ਨਾਲ ਨਿਭਾਉਣ। ‘ਆਪ’ ਆਗੂ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਭ ਲਾਲਚ ਵੱਸ ਜਾਂ ਫਿਰ ਦਬਾਅ ਕਾਰਨ ਦੂਜੀ ਪਾਰਟੀ ਵਿਚ ਗਏ ਹਨ। ਜਦੋਂ ਰਿੰਕੂ ਨੇ ਕਾਂਗਰਸ ਛੱਡੀ ਤਾਂ ‘ਆਪ’ ਸਰਕਾਰ ਨੇ ਉਸ ਨੂੰ ਦੇਸ਼ ਭਗਤ ਕਿਹਾ ਸੀ ਹੁਣ ਉਹੀ ‘ਆਪ’ ਵਾਲੇ ਉਸ ਨੂੰ ਗ਼ੱਦਾਰ ਕਹਿ ਕੇ ਭੰਡ ਰਹੇ ਹਨ। ਇਸ ਮੌਕੇ ਉਤਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×