For the best experience, open
https://m.punjabitribuneonline.com
on your mobile browser.
Advertisement

ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਚੰਨੀ

07:47 AM Apr 25, 2024 IST
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਚੰਨੀ
Advertisement

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਹਲਕੇ ਦੇ ਪ੍ਰਮੁੱਖ ਧਾਰਮਿਕ ਡੇਰਿਆਂ ’ਤੇ ਹਾਜ਼ਰੀ ਭਰੀ। ਸ੍ਰੀ ਚੰਨੀ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸੇ ਦੌਰਾਨ ਉਨ੍ਹਾਂ ਨੇ ਪਿੰਡ ਜੈਤੇਵਾਲੀ ’ਚ ਆਪਣੇ ਪੁਆਰ ਜਠੇਰਿਆਂ ਦੇ ਅਸਥਾਨ ’ਤੇ ਜਾ ਕੇ ਮੱਥਾ ਟੇਕਿਆ। ਪੁਆਰ ਭਾਈਚਾਰੇ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚ ਕੇ ਉਨ੍ਹਾਂ ਦੇ ਸਮੁੱਚੇ ਦਲਿਤ ਭਾਈਚਾਰੇ ਦਾ ਮਾਣ ਵਧਾਇਆ। ਉਥੇ ਹੀ ਪਿੰਡ ਜੈਤੇਵਾਲੀ ਵਿੱਚ ਆਪਣੇ ਪੁਆਰ ਗੋਤ ਦੇ ਜਠੇਰਿਆਂ ਦੇ ਅਸਥਾਨ ’ਤੇ ਮੱਥਾ ਟੇਕਣ ਉਪਰੰਤ ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਵੱਡੇ-ਵਡੇਰਿਆਂ ਤੇ ਜਠੇਰਿਆਂ ਨੇ ਆਪ ਉਨ੍ਹਾਂ ਨੂੰ ਬੁਲਾ ਕੇ ਚੋਣ ਲੜਨ ਦਾ ਫੁਰਨਾ ਮਨ ਵਿੱਚ ਲਿਆਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×