ਚੰਨੀ ਟਰੈਕਟਰ ਚਲਾ ਕੇ ਚੋਣ ਜਲਸੇ ਵਿੱਚ ਪੁੱਜੇ
07:23 AM May 30, 2024 IST
ਜਲੰਧਰ (ਨਿੱਜੀ ਪੱਤਰ ਪ੍ਰੇਰਕ):
Advertisement
ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅੱਜ ਨਕੋਦਰ ਵਿੱਚ ਟਰੈਕਟਰ ਚਲਾ ਕੇ ਚੋਣ ਜਲਸੇ ਵਿੱਚ ਪੁੱਜੇ। ਇਸ ਦੌਰਾਨ ਨਕੋਦਰ ਦੇ ਹਲਕਾ ਇੰਚਾਰਜ ਡਾ. ਨਵਜੋਤ ਦਹੀਆ ਵੀ ਉਨ੍ਹਾਂ ਦੇ ਨਾਲ ਸਨ। ਪਿੰਡਾਂ ਵਿੱਚ ਹੋਏ ਚੋਣ ਜਲਸਿਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਕਿਸਾਨੀ ਮੰਗਾਂ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਰਹੇ ਹਨ ਤੇ ਅੱਗੋਂ ਵੀ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਰਹਿਣਗੇ।
Advertisement
Advertisement
Related News
Advertisement