ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛਾਂਗਲਾ ਦੀ ਪੰਚਾਇਤ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ

08:11 PM Jun 29, 2023 IST

ਪੱਤਰ ਪ੍ਰੇਰਕ

Advertisement

ਦਸੂਹਾ, 26 ਜੂਨ

ਇਥੇ ਪਿੰਡਾਂ ਦੀਆਂ ਪੰਚਾਇਤਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਤਹਿਤ ਪਿੰਡ ਛਾਂਗਲਾ ਦੀ ਸਮੁੱਚੀ ਪੰਚਾਇਤ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਦੀ ਅਗਵਾਈ ਹੇਠ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਈ। ਇਸ ਤੋਂ ਪਹਿਲਾਂ ਪਿੰਡ ਗੰਗਾਚੱਕ, ਗੱਗਜੱਲੋਂ, ਪੱਸੀ ਬੇਟ ਤੇ ਉਸਮਾਨ ਸ਼ਹੀਦ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਚੁੱਕੀਆਂ ਹਨ।

Advertisement

‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਛਾਂਗਲਾ ਦੇ ਸਰਪੰਚ ਦਵਿੰਦਰ ਸਿੰਘ, ਮੈਂਬਰ ਮਹਿੰਦਰ ਮਸੀਹ, ਮੈਂਬਰ ਕਰਮਜੀਤ, ਸਤਪਾਲ ਗਿੱਲ, ਇੰਦਰਜੀਤ, ਦੇਵੀਨ ਮਸੀਹ, ਕਾਲਾ, ਜੰਗੀ, ਡੇਵਿਡ ਨਸੀਹ, ਮਨਜੀਤ, ਜੱਸ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ ਜਿਨ੍ਹਾਂ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕੇ ਦਾ ਬੇਟ ਇਲਾਕਾ ਕਾਂਗਰਸ ਮੁਕਤ ਹੋ ਗਿਆ ਹੈ ਕਿਉਂਕਿ ‘ਆਪ’ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਰਿਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਮੌਕੇ ਸ਼ੇਰ ਪ੍ਰਤਾਪ ਸਿੰਘ, ਗੁਰਦੀਪ ਛਾਂਗਲਾ, ਰਵੀ ਕੁਮਾਰ, ਜਿੰਮੀ, ਹੰਸਰਾਜ, ਦਿਲਬਾਗ ਸਿੰਘ, ਦਲੇਰ ਸਿੰਗ, ਦਲਬੀਰ ਸਿੰਘ ਆਦਿ ਮੌਜੂਦ ਸਨ।

Advertisement
Tags :
‘ਆਪ’ਸ਼ਾਮਲਕਾਂਗਰਸਛਾਂਗਲਾਪੰਚਾਇਤਵਿੱਚ