ਰੇਲਵੇ ਵੱਲੋਂ ਐਡਵਾਂਸ ਟਿਕਟ ਬੁੱਕ ਕਰਨ ਦੇ ਨਿਯਮਾਂ ਵਿਚ ਬਦਲਾਅ
06:19 PM Oct 17, 2024 IST
ਨਵੀਂ ਦਿੱਲੀ, 17 ਅਕਤੂਬਰ
Indian Railways Advance Tickets Booking: ਭਾਰਤੀ ਰੇਲਵੇ ਨੇ ਐਡਵਾਂਸ ਵਿਚ ਟਿਕਟਾਂ ਬੁੱਕ ਕਰਨ ਦੇ ਨਿਯਮਾਂ ਵਿਚ ਬਦਲਾਅ ਕੀਤੇ ਹਨ। ਹੁਣ 120 ਦਿਨ ਦੀ ਥਾਂ 60 ਦਿਨ ਪਹਿਲਾਂ ਹੀ ਐਡਵਾਂਸ ਵਿਚ ਰੇਲ ਟਿਕਟਾਂ ਬੁੱਕ ਕੀਤੀਆਂ ਜਾ ਸਕਣਗੀਆਂ। ਇਹ ਨਿਯਮ ਪਹਿਲੀ ਨਵੰਬਰ ਤੋਂ ਲਾਗੂ ਹੋਣਗੇ। ਜਿਨ੍ਹਾਂ ਵਿਅਕਤੀਆਂ ਨੇ ਐਡਵਾਂਸ ਵਿਚ ਨਵੰਬਰ ਜਾਂ ਹੋਰ ਮਹੀਨਿਆਂ ਦੀਆਂ ਟਿਕਟਾਂ ਬੁੱਕ ਕੀਤੀਆਂ ਹੋਈਆਂ ਹਨ, ਇਨ੍ਹਾਂ ਨਿਯਮਾਂ ਤਹਿਤ ਉਨ੍ਹਾਂ ਦੀ ਬੁਕਿੰਗ ’ਤੇ ਕੋਈ ਅਸਰ ਨਹੀਂ ਹੋਵੇਗਾ।
ਇਸ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਦੇ ਇਕ ਸਾਲ ਪਹਿਲਾਂ ਐਡਵਾਂਸ ਵਿਚ ਟਿਕਟਾਂ ਬੁੱਕ ਕਰਨ ਦੇ ਨਿਯਮਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਵੇਲੇ ਰੇਲਵੇ ਟਿਕਟਾਂ ਆਈਆਰਸੀਟੀਸੀ ਦੀ ਵੈਬਸਾਈਟ ਜਾਂ ਐਪ ਰਾਹੀਂ ਬੁੱਕ ਹੁੰਦੀਆਂ ਹਨ।
Advertisement
Advertisement