ਚੰਦੂਮਾਜਰਾ ਦਾ ਭਾਣਜਾ ਹਰਪਾਲਪੁਰ ਭਾਜਪਾ ’ਚ ਸ਼ਾਮਲ
08:27 AM Mar 29, 2024 IST
ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ ਅਤੇ ਪੰਜਾਬ ਗਰਾਮ ਉਦਯੋਗ ਖਾਦੀ ਬੋਰਡ ਪੰਜਾਬ ਦਾ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਸਾਬਕਾ ਕੇਂਦਰੀ ਮੰਤਰੀ ਤੇ ਪਟਿਆਲਾ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਪ੍ਰੇਰਨਾ ਸਦਕਾ ਲਿਆ ਹੈ। ਇਸ ਸਬੰਧੀ ਸਹਿਮਤੀ ਬਣਨ ’ਤੇ ਪ੍ਰਨੀਤ ਕੌਰ ਆਪਣੀ ਟੀਮ ਸਮੇਤ ਅੱਜ ਖੁਦ ਹਰਪਾਲਪੁਰ ਦੇ ਇੱਥੇ ਅਰਬਨ ਅਸਟੇਟ ਪਟਿਆਲਾ ਵਿਚਲੇ ਘਰ ਪੁੱਜੇ।
Advertisement
Advertisement