ਰੂਪਨਗਰ (ਪੱਤਰ ਪ੍ਰੇਰਕ): ਆਈਏਐਸ ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 2020 ਬੈਚ ਦੇ ਆਈਏਐਸ ਅਫ਼ਸਰ ਹਨ ਅਤੇ ਉਹ ਪਹਿਲਾਂ ਸੁਲਤਾਨਪੁਰ ਲੋਧੀ ਅਤੇ ਮੁਹਾਲੀ ਵਿੱਚ ਸੇਵਾਵਾਂ ਨਿਭਾਉਣ ਉਪਰੰਤ ਐਡੀਸ਼ਨਲ ਸੈਕਟਰੀ ਵਿਜੀਲੈਂਸ ਅਤੇ ਤਾਲਮੇਲ ਤੋਂ ਬਦਲ ਕੇ ਰੂਪਨਗਰ ਵਿੱਚ ਆਏ ਹਨ।