ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਦਰਚੂੜ ਨੇ ਚੜ੍ਹਦੇ ਸ਼ੇਅਰ ਬਾਜ਼ਾਰ ਲਈ ਸੇਬੀ ਅਤੇ ਐੱਸਏਟੀ ਨੂੰ ਕੀਤਾ ਖ਼ਬਰਦਾਰ

08:41 AM Jul 05, 2024 IST
ਸੀਜੇਆਈ ਡੀਵਾਈ ਚੰਦਰਚੂੜ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁਚ ਨਾਲ ਗੱਲਬਾਤ ਕਰਦੇ ਹੋਏ। -ਫੋੋਟੋ: ਪੀਟੀਆਈ

ਮੁੰਬਈ, 4 ਜੁਲਾਈ
ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਲਗਾਤਾਰ ਚੜ੍ਹ ਰਹੇ ਸ਼ੇਅਰ ਬਾਜ਼ਾਰ ਤੋਂ ਮਾਰਕਿਟ ਨਿਗਰਾਨ ਸੇਬੀ ਅਤੇ ਸਕਿਉਰਿਟੀਜ਼ ਅਪੀਲ ਟ੍ਰਿਬਿਊਨਲ (ਐੱਸਏਟੀ) ਨੂੰ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਹੋਰ ਟ੍ਰਿਬਿਊਨਲ ਬੈਂਚ ਸਥਾਪਤ ਕਰਨ ਦੀ ਵੀ ਵਕਾਲਤ ਕੀਤੀ ਹੈ। ਇੱਥੇ ਵੀਰਵਾਰ ਨੂੰ ਐੱਸਏਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕਰਦਿਆਂ ਚੀਫ਼ ਜਸਟਿਸ ਚੰਦਰਚੂੜ ਨੇ ਅਧਿਕਾਰੀਆਂ ਨੂੰ ਐੱਸਏਟੀ ਦੇ ਨਵੇਂ ਬੈਂਚ ਸਥਾਪਤ ਕਰਨ ’ਤੇ ਵਿਚਾਰ ਕਰਨ ਦੀ ਮੰਗ ਕੀਤੀ ਕਿਉਂਕਿ ਵਧੇਰੇ ਕੇਸਾਂ ਅਤੇ ਨਵੇਂ ਨਿਯਮਾਂ ਕਾਰਨ ਕੰਮ ਦਾ ਬੋਝ ਵਧ ਗਿਆ ਹੈ। ਸੈਂਸੈਕਸ ਦੇ 80 ਹਜ਼ਾਰ ਦਾ ਅੰਕੜਾ ਪਾਰ ਕਰਨ ਦੀਆਂ ਅਖ਼ਬਾਰਾਂ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਨਿਗਰਾਨ ਅਧਿਕਾਰੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਸੇਬੀ ਅਤੇ ਐੱਸਏਟੀ ਵਰਗੇ ਅਦਾਰੇ ਚੌਕਸੀ ਰਖਣਗੇ ਤਾਂ ਹੀ ਉਹ ਸ਼ੇਅਰ ਬਾਜ਼ਾਰ ’ਚ ਚੜ੍ਹਤ ਦਾ ਜਸ਼ਨ ਮਨਾ ਸਕਣਗੇ। ਨਾਲੇ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਬੁਨਿਆਦੀ ਤੌਰ ’ਤੇ ਮਜ਼ਬੂਤ ਰਹਿ ਸਕਣ। ਚੰਦਰਚੂੜ ਨੇ ਸਮਾਗਮ ਨੂੰ ਘਰ ਵਾਪਸੀ ਕਰਾਰ ਦਿੰਦਿਆਂ ਕਿਹਾ ਕਿ ਉਹ ਵਕੀਲ ਵਜੋਂ ਟ੍ਰਿਬਿਊਨਲ ’ਚ ਪਹਿਲੀ ਵਾਰ ਪੇਸ਼ ਹੋਏ ਸਨ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਾਧੂ ਬੈਂਚ ਸਥਾਪਤ ਕਰਨਾ ਨੀਤੀਗਤ ਮੁੱਦਾ ਹੈ ਪਰ ਉਨ੍ਹਾਂ ਚੀਫ਼ ਜਸਟਿਸ ਵਜੋਂ ਇਸ ਮੁੱਦੇ ਨੂੰ ਚੁੱਕਿਆ ਹੈ। ਐੈੱਸਏਟੀ ਦੇ ਪ੍ਰੀਜ਼ਾਈਡਿੰਗ ਅਫ਼ਸਰ ਜਸਟਿਸ ਪੀਐੱਸ ਦਿਨੇਸ਼ ਕੁਮਾਰ ਨੇ ਕਿਹਾ ਕਿ ਟ੍ਰਿਬਿਊਨਲ ’ਚ 1,028 ਅਪੀਲਾਂ ਬਕਾਇਆ ਹਨ ਅਤੇ ਉਨ੍ਹਾਂ 1997 ਤੋਂ ਇਸ ਦੇ ਗਠਨ ਮਗਰੋਂ 6,700 ਤੋਂ ਵਧ ਕੇਸਾਂ ਦਾ ਨਿਬੇੜਾ ਕਰ ਦਿੱਤਾ ਹੈ। -ਪੀਟੀਆਈ

Advertisement

Advertisement
Advertisement