For the best experience, open
https://m.punjabitribuneonline.com
on your mobile browser.
Advertisement

ਚੰਦਰਬਾਬੂ ਨਾਇਡੂ ਸਭ ਤੋਂ ਅਮੀਰ ਤੇ ਮਮਤਾ ਗ਼ਰੀਬ ਮੁੱਖ ਮੰਤਰੀ

05:59 AM Dec 31, 2024 IST
ਚੰਦਰਬਾਬੂ ਨਾਇਡੂ ਸਭ ਤੋਂ ਅਮੀਰ ਤੇ ਮਮਤਾ ਗ਼ਰੀਬ ਮੁੱਖ ਮੰਤਰੀ
Advertisement

ਨਵੀਂ ਦਿੱਲੀ, 30 ਦਸੰਬਰ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ, ਜਿਨ੍ਹਾਂ ਦੀ ਸੰਪਤੀ 931 ਕਰੋੜ ਰੁਪਏ ਤੋਂ ਵੱਧ ਹੈ ਜਦੋਂਕਿ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਭ ਤੋਂ ਗ਼ਰੀਬ ਮੁੱਖ ਮੰਤਰੀ ਹੈ। ਉਨ੍ਹਾਂ ਕੋਲ ਸਿਰਫ਼ 15 ਲੱਖ ਰੁਪਏ ਦੀ ਸੰਪਤੀ ਹੈ। ਇਹ ਖੁਲਾਸਾ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਰਜ਼ (ਏਡੀਆਰ) ਦੀ ਅੱਜ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸੂਬੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਹਰੇਕ ਮੁੱਖ ਮੰਤਰੀ ਦੀ ਔਸਤ ਸੰਪਤੀ 52.59 ਕਰੋੜ ਰੁਪਏ ਹੈ। 31 ਮੁੱਖ ਮੰਤਰੀਆਂ ਕੋਲ 1630 ਕਰੋੜ ਰੁਪਏ ਦੀ ਕੁੱਲ ਸੰਪਤੀ ਹੈ। ਵਿੱਤੀ ਸਾਲ 2023-24 ਦੌਰਾਨ ਭਾਰਤ ਦੀ ਪ੍ਰਤੀ ਵਿਅਕਤੀ ਸ਼ੁੱਧ ਕੌਮੀ ਆਮਦਨ ਜਾਂ ਐੱਨਐੱਨਆਈ 1,85,854 ਰੁਪਏ ਸੀ ਜਦੋਂਕਿ ਇੱਕ ਮੁੱਖ ਮੰਤਰੀ ਦੀ ਔਸਤ ਖੁਦ ਦੀ ਆਮਦਨ 13,64,310 ਰੁਪਏ ਹੈ। ਇਹ ਭਾਰਤ ਦੀ ਔਸਤ ਪ੍ਰਤੀ ਵਿਅਕਤੀ ਆਮਦਨ ਤੋਂ ਲਗਪਗ 7.3 ਗੁਣਾਂ ਵੱਧ ਹੈ।
ਅਰੁਣਾਚਲ ਪ੍ਰਦੇਸ਼ ਦੇ ਪੇਮਾ ਖਾਂਡੂ ਦੂਜੇ ਸਭ ਤੋਂ ਅਮੀਰ ਮੁੱਖ ਮੰਤਰੀ ਹਨ। ਉਨ੍ਹਾਂ ਕੋਲ ਕੁੱਲ 332 ਕਰੋੜ ਰੁਪਏ ਦੀ ਜਾਇਦਾਦ ਹੈ। ਇਸੇ ਤਰ੍ਹਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ 51 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਨਾਲ ਤੀਜੇ ਨੰਬਰ ’ਤੇ ਹਨ।
ਗ਼ਰੀਬ ਮੁੱਖ ਮੰਤਰੀਆਂ ਦੀ ਸੂਚੀ ਵਿੱਚ ਜੰਮੂ ਕਸ਼ਮੀਰ ਦੇ ਉਮਰ ਅਬਦੁੱਲਾ ਦੂਜੇ ਨੰਬਰ ’ਤੇ ਹਨ। ਉਨ੍ਹਾਂ ਕੋਲ 55 ਲੱਖ ਰੁਪਏ ਦੀ ਜਾਇਦਾਦ ਹੈ। ਇਸ ਸੂਚੀ ਵਿੱਚ ਪਿਨਾਰਾਈ ਵਿਜਯਨ ਤੀਸਰੇ ਨੰਬਰ ’ਤੇ ਹਨ। ਉਨ੍ਹਾਂ ਕੋਲ 1.18 ਕਰੋੜ ਰੁਪਏ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ ਪੇਮਾ ਖਾਂਡੂ ’ਤੇ ਸਭ ਤੋਂ ਵੱਧ 180 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ। ਸਿੱਧਾਰਮੱਈਆ ’ਤੇ 23 ਕਰੋੜ ਰੁਪਏ ਅਤੇ ਨਾਇਡੂ ’ਤੇ ਦਸ ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਹਨ।

Advertisement

42 ਫੀਸਦ ਮੁੱਖ ਮੰਤਰੀਆਂ ਖ਼ਿਲਾਫ਼ ਅਪਰਾਧਕ ਮਾਮਲੇ ਦਰਜ

ਏਡੀਆਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 13 (42 ਫੀਸਦ) ਮੁੱਖ ਮੰਤਰੀਆਂ ਨੇ ਆਪਣੇ ਖ਼ਿਲਾਫ਼ ਅਪਰਾਧਕ ਮਾਮਲੇ ਹੋਣ ਦਾ ਐਲਾਨ ਕੀਤਾ ਹੈ, ਜਦਕਿ 10 (32 ਫੀਸਦ) ਖ਼ਿਲਾਫ਼ ਇਰਾਦਾ ਕਤਲ, ਅਗਵਾ, ਰਿਸ਼ਵਤਖੋਰੀ ਅਤੇ ਅਪਰਾਧਕ ਧਮਕੀਆਂ ਨਾਲ ਸਬੰਧਤ ਗੰਭੀਰ ਅਪਰਾਧਕ ਮਾਮਲੇ ਦਰਜ ਹਨ। ਕੁੱਲ 31 ਵਿੱਚ ਮੁੱਖ ਮੰਤਰੀਆਂ ਵਿੱਚੋਂ ਸਿਰਫ਼ ਦੋ ਮਹਿਲਾਵਾਂ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਅਤੇ ਦਿੱਲੀ ਦੀ ਆਤਿਸ਼ੀ ਹਨ। -ਪੀਟੀਆਈ

Advertisement
Advertisement

Advertisement
Author Image

joginder kumar

View all posts

Advertisement