ਅਥਲੈਟਿਕਸ ਵਿੱਚ ਓਵਰਆਲ ਟਰਾਲੀ ਚੰਦਰ ਸ਼ੇਖਰ ਹਾਊਸ ਨੇ ਜਿੱਤੀ
11:04 AM Nov 17, 2023 IST
ਪੱਤਰ ਪ੍ਰੇਰਕ
ਬਠਿੰਡਾ, 16 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਮਾ ਸਰਜਾ ਵਿਖੇ ਬਾਲ ਦਿਵਸ ’ਤੇ ਸਾਲਾਨਾ ਸਮਾਗਮ ਪ੍ਰਿੰਸੀਪਲ ਆਸੂ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਸ਼ਿਵਪਾਲ ਗੋਇਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਮੈਗਜ਼ੀਨ ‘ਸੁਪਨ ਸਾਜ਼’ ਦੀ ਘੁੰਡ ਕਰਦਿਆਂ ਸਮੁੱਚੇ ਸਟਾਫ਼ ਅਤੇ ਬਾਲ ਲੇਖਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ ਤੇ ਅਧਿਆਪਕਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਆਖਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਉਨ੍ਹਾਂ ਕਵਿਤਾ, ਭਾਸ਼ਣ, ਗੀਤ, ਗਿੱਧਾ, ਭੰਗੜਾ ਅਤੇ ਵੱਖ ਵੱਖ ਤਰ੍ਹਾਂ ਦੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਸਟਾਫ਼ ਵਲੋਂ ਅੰਡਰ ਹਾਊਸ ਮੁਕਾਬਲੇ ਵੀ ਕਰਵਾਏ ਗਏ। ਅਥਲੈਟਿਕਸ ਵਿਚ ੳਵਰ ਆਲ ਟਰਾਫ਼ੀ ’ਤੇ ਚੰਦਰ ਸ਼ੇਖਰ ਆਜ਼ਾਦ ਹਾਊਸ ਨੇ ਕਬਜ਼ਾ ਕਰ ਲਿਆ।
Advertisement
Advertisement