For the best experience, open
https://m.punjabitribuneonline.com
on your mobile browser.
Advertisement

ਚੰਦਰ ਮੋਹਨ ਨੇ ਚੋਣ ਮੁਹਿੰਮ ਭਖਾਈ

07:17 AM Sep 17, 2024 IST
ਚੰਦਰ ਮੋਹਨ ਨੇ ਚੋਣ ਮੁਹਿੰਮ ਭਖਾਈ
Advertisement

ਪੱਤਰ ਪ੍ਰੇਰਕ
ਪੰਚਕੂਲਾ, 16 ਸਤੰਬਰ
ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਦੇ ਚਚੇਰੇ ਭਰਾ ਅਤੇ ਸੀਨੀਅਰ ਭਾਜਪਾ ਆਗੂ ਸ਼ਿਵ ਕੁਮਾਰ ਗੁਪਤਾ ਨੇ ਆਪਣੇ ਸਾਥੀਆਂ ਸਣੇ ਭਾਜਪਾ ਨੂੰ ਅਲਵਿਦਾ ਕਹਿ ਕੇ ਚੰਦਰਮੋਹਨ ਦੀ ਪ੍ਰਧਾਨਗੀ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਚੰਦਰਮੋਹਨ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਉਨ੍ਹਾਂ ਦਾ ਬਰਾਬਰ ਦਾ ਸਨਮਾਨ ਹੋਵੇਗਾ। ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦੇ ਹੋਏ ਪੰਚਕੂਲਾ ਤੋਂ ਕਾਂਗਰਸ ਦੇ ਉਮੀਦਵਾਰ ਚੰਦਰਮੋਹਨ ਨੇ ਬਰਵਾਲਾ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕਾਰਕੁਨ ਬਲਾਕ ਦੇ ਹਰ ਪਿੰਡ ਘਰ-ਘਰ ਪਹੁੰਚ ਕੇ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਤੇ ਭਾਜਪਾ ਵੱਲੋਂ ਪਿਛਲੇ 10 ਸਾਲਾਂ ਵਿੱਚ ਕੀਤੇ ਝੂਠੇ ਵਿਕਾਸ ਕਾਰਜਾਂ ਦਾ ਪਰਦਾਫਾਸ਼ ਕਰਨ। ਸ੍ਰੀ ਚੰਦਰਮੋਹਨ ਨੇ ਕਿਹਾ ਕਿ ਬਰਵਾਲਾ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਕਿਸਾਨਾਂ ਨੂੰ ਖੇਤਾਂ ਦੀ ਸਿੰਜਾਈ ਲਈ ਬਿਜਲੀ ਨਹੀਂ ਮਿਲਦੀ।

Advertisement

Advertisement
Advertisement
Author Image

Advertisement