For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹੀਆਂ ਨੂੰ ਬਿਜਲੀ ਬਿੱਲਾਂ ਵਿੱਚ ਲੱਗ ਸਕਦਾ ਹੈ ਵੱਡਾ ਝਟਕਾ

06:32 AM Jun 07, 2024 IST
ਚੰਡੀਗੜ੍ਹੀਆਂ ਨੂੰ ਬਿਜਲੀ ਬਿੱਲਾਂ ਵਿੱਚ ਲੱਗ ਸਕਦਾ ਹੈ ਵੱਡਾ ਝਟਕਾ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 6 ਜੂਨ
ਚੰਡੀਗੜ੍ਹ ਵਾਸੀਆਂ ਨੂੰ ਬਿਜਲੀ ਬਿੱਲਾਂ ਵਿੱਚ ਵੱਡਾ ਝਟਕਾ ਲੱਗ ਸਕਦਾ ਹੈ। ਯੂਟੀ ਦੇ ਬਿਜਲੀ ਵਿਭਾਗ ਨੇ ਵਿੱਤ ਵਰ੍ਹੇ 2024-25 ਲਈ ਬਿਜਲੀ ਦੀਆਂ ਦਰਾਂ ਵਿੱਚ ਔਸਤਨ 19.44 ਫ਼ੀਸਦ ਵਾਧੇ ਦੀ ਸਿਫਾਰਿਸ਼ ਕੀਤੀ ਹੈ। ਇਸ ਲਈ ਯੂਟੀ ਦੇ ਬਿਜਲੀ ਵਿਭਾਗ ਨੇ ਸੰਯੁਕਤ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇਈਆਰਸੀ) ਕੋਲ ਪਟੀਸ਼ਨ ਦਾਇਰ ਕਰ ਦਿੱਤੀ ਹੈ, ਜਿਸ ਵਿੱਚ ਬਿਜਲੀ ਦੀਆਂ ਦਰਾਂ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਯੂਟੀ ਨੇ ਘਰੇਲੂ ਤੇ ਵਪਾਰਕ ਸ਼੍ਰੇਣੀਆਂ ਵਿੱਚ ਫਿਕਸ ਚਾਰਜਿਸ ਦੇ ਨਾਲ ਬਿਜਲੀ ਕੀਮਤਾਂ ਵਿੱਚ ਸੋਧ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜੇਈਆਰਸੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਸ਼ਹਿਰ ਵਿੱਚ ਨਵੀਆਂ ਦਰਾਂ ਲਾਗੂ ਕੀਤੀਆਂ ਜਾ ਸਕਦੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਦੇ ਬਿਜਲੀ ਵਿਭਾਗ ਨੇ ਘਰੇਲੂ ਸ਼੍ਰੇਣੀ ਵਿੱਚ ਲੱਗਣ ਵਾਲੇ ਫਿਕਸ ਚਾਰਜਿਸ ਵਿੱਚ 15 ਰੁਪਏ ਕਿਲੋਵਾਟ ਤੋਂ ਵਧਾ ਕੇ 40 ਰੁਪਏ ਕਿਲੋਵਾਟ ਪ੍ਰਤੀ ਮਹੀਨਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ 0 ਤੋਂ 151 ਯੂਨਿਟ ਤੱਕ ਦੀ ਪਹਿਲੀ ਸਲੈਬ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਇਸ ਦੀ ਕੀਮਤ 2.75 ਰੁਪਏ ਪ੍ਰਤੀ ਯੂਨਿਟ ਹੈ। ਵਿਭਾਗ ਨੇ 151 ਤੋਂ 400 ਯੂਨਿਟ ਤੱਕ ਦੀ ਸਲੈਬ ਵਿੱਚ 4.25 ਰੁਪਏ ਪ੍ਰਤੀ ਯੂਨਿਟ ਨੂੰ ਵਧਾ ਕੇ 4.90 ਰੁਪਏ ਪ੍ਰਤੀ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ 401 ਤੋਂ ਵੱਧ ਯੂਨਿਟ ਦੀ ਸਲੈਬ ਵਿੱਚ 4.65 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਦੋਂ ਕਿ ਘਰੇਲੂ ਐੱਚਟੀ (ਹਾਈ ਟੈਨਸ਼ਨ) ਸ਼੍ਰੇਣੀ ਵਿੱਚ ਬਿਜਲੀ ਦਰਾਂ 4.30 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਵਪਾਰਕ ਖੇਤਰ ਵਿੱਚ ਸਿੰਗਲ ਫੇਜ਼ ਵਿੱਚ ਫਿਕਸ ਚਾਰਜ 25 ਰੁਪਏ ਤੋਂ ਵਧਾ ਕੇ 50 ਰੁਪਏ ਕਰਨ ਦੀ ਸ਼ਿਫਾਰਿਸ਼ ਕੀਤੀ ਹੈ। ਇਸ ਤੋਂ ਇਲਾਵਾ 0 ਤੋਂ 151 ਅਤੇ 151 ਤੋਂ 400 ਯੂਨਿਟ ਦੇ ਸਲੈਬ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਹ ਕ੍ਰਮਵਾਰ 4.50 ਰੁਪਏ ਅਤੇ 4.70 ਰੁਪਏ ਪ੍ਰਤੀ ਯੂਨਿਟ ਹੀ ਰਹਿਣਗੀਆਂ। ਇਸ ਤੋਂ ਇਲਾਵਾ 401 ਯੂਨਿਟ ਤੋਂ ਵੱਧ ਦੇ ਸਲੈਬ ਵਿੱਚ ਕੀਮਤ 5 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਵਪਾਰਕ ਖੇਤਰ ਵਿੱਚ ਐੱਚਟੀ (ਹਾਈ ਟੈਨਸ਼ਨ) ਵਿੱਚ ਫਿਕਸ ਚਾਰਜ਼ 100 ਰੁਪਏ ਤੋਂ ਵਧਾ ਕੇ 300 ਰੁਪਏ ਕਰਨ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੇ ਉਦਯੋਗ ਲਈ ਫਿਕਸ ਚਾਰਜ 30 ਰੁਪਏ ਤੋਂ ਵਧਾ ਕੇ 100 ਰੁਪਏ ਕਰਨ ਅਤੇ ਬਿਜਲੀ ਦੀ ਕੀਮਤ 4.30 ਰੁਪਏ ਤੋਂ ਵਧਾ ਕੇ 4.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਤਜਵੀਜ਼ ਰੱਖੀ ਹੈ। ਵੱਡੇ ਤੇ ਦਰਮਿਆਨੇ ਉਦਯੋਗ ਵਰਗ ਵਿੱਚ ਵਿਭਾਗ ਨੇ ਫਿਕਸ ਚਾਰਜ 200 ਰੁਪਏ ਤੋਂ ਵਧਾ ਕੇ 240 ਰੁਪਏ ਕਰਨ ਦੀ ਤਜਵੀਜ਼ ਰੱਖੀ ਹੈ। ਜਦੋਂ ਕਿ ਬਿਜਲੀ ਦੀ ਕੀਮਤ 4.50 ਰੁਪਏ ਤੋਂ ਵਧਾ ਕੇ 5 ਰੁਪਏ ਪ੍ਰਤੀ ਯੂਨਿਟ ਕਰਨ ਦੀ ਮੰਗ ਕੀਤੀ ਹੈ।
ਖੇਤੀਬਾੜੀ ਖੇਤਰ ਲਈ ਵਿਭਾਗ ਨੇ ਬਿਜਲੀ ਦੀ ਕੀਮਤ 2.60 ਰੁਪਏ ਤੋਂ ਵਧਾ ਕੇ 3.50 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਵਿਭਾਗ ਨੇ ਨਗਰ ਨਿਗਮ ਵੱਲੋਂ ਸਟਰੀਟ ਲਾਈਟਾਂ ਲਈ ਵਰਤੀ ਜਾਣ ਵਾਲੀ ਬਿਜਲੀ ’ਤੇ ਲੱਗਣ ਵਾਲੇ ਫਿਕਸ ਚਾਰਜ ਨੂੰ ਵੀ 100 ਰੁਪਏ ਤੋਂ ਵਧਾ ਕੇ 160 ਰੁਪਏ ਅਤੇ ਬਿਜਲੀ ਦੀ ਕੀਮਤ 4.80 ਰੁਪਏ ਤੋਂ ਵਧਾ ਕੇ 5.60 ਰੁਪਏ ਪ੍ਰਤੀ ਯੂਨਿਟ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸੇ ਤਰ੍ਹਾਂ ਇਸ਼ਤਿਹਾਰੀ ਬੋਰਡਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ’ਤੇ ਲੱਗਣ ਵਾਲੇ ਫਿਕਸ ਚਾਰਜ ਨੂੰ 150 ਰੁਪਏ ਤੋਂ ਵਧਾ ਕੇ 250 ਰੁਪਏ ਕਰਨ ਅਤੇ ਬਿਜਲੀ ਦੀ ਕੀਮਤ 6.40 ਰੁਪਏ ਤੋਂ ਵਧਾ ਕੇ 6.80 ਰੁਪਏ ਪ੍ਰਤੀ ਯੂਨਿਟ ਕਰਨ ਦੀ ਤਜਵੀਜ਼ ਰੱਖੀ ਹੈ।

Advertisement

ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ

ਯੂਟੀ ਦੇ ਬਿਜਲੀ ਵਿਭਾਗ ਨੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ ਲਈ ਦਿੱਤੀ ਜਾਣ ਵਾਲੀ ਐੱਚਟੀ (ਹਾਈ ਟੈਨਸ਼ਨ) ਸਪਲਾਈ ਲਈ ਬਿਜਲੀ ਦੀ ਕੀਮਤ 3.60 ਰੁਪਏ ਤੋਂ 4 ਰੁਪਏ ਪ੍ਰਤੀ ਯੂਨਿਟ ਕਰਨ ਦੀ ਤਜਵੀਜ਼ ਰੱਖੀ ਹੈ।

Advertisement

ਯੂਟੀ ਨੂੰ 1059 ਕਰੋੜ ਰੁਪਏ ਆਮਦਨ ਹੋਣ ਦਾ ਅਨੁਮਾਨ

ਯੂਟੀ ਦੇ ਬਿਜਲੀ ਵਿਭਾਗ ਦੀ ਸਿਫਾਰਿਸ਼ਾਂ ਅਨੁਸਾਰ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਹੋਣ ਤੋਂ ਬਾਅਦ ਵਿੱਤ ਵਰ੍ਹੇ 2024-25 ਵਿੱਚ ਯੂਟੀ ਨੂੰ 1059 ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ।

Advertisement
Author Image

joginder kumar

View all posts

Advertisement