ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹੀਆਂ ਨੂੰ ਨਹੀਂ ਲੱਭ ਰਹੀ ਆਸ ਦੀ ‘ਕਿਰਨ’; ਐਨਐੱਸਯੂਆਈ ਵੱਲੋਂ ‘ਸੰਸਦ ਮੈਂਬਰ ਨੂੰ ਲੱਭੋ’ ਮੁਹਿੰਮ

08:47 PM Jul 25, 2020 IST

ਪੱਤਰ ਪ੍ਰੇਰਕ
ਚੰਡੀਗੜ੍ਹ, 25 ਜੁਲਾਈ

Advertisement

ਵਿਦਿਆਰਥੀ ਜਥੇਬੰਦੀ ਐਨਐੱਸਯੂਆਈ ਨੇ ਅੱਜ ਸੈਕਟਰ-17 ਸਥਿਤ ਮਟਕਾ ਚੌਕ ’ਤੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਫੋਟੋ ਵਾਲੇ ਪੋਸਟਰ ਫੜੇ ਹੋਏ ਸਨ ਜਨਿ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ‘ਲਾਪਤਾ’ ਸੰਸਦ ਮੈਂਬਰ ਨੂੰ ਲੱਭਣ ਵਾਲੇ ਨੂੰ 2100 ਰੁਪਏ ਇਨਾਮ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਖੇਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਐਨਐਸਯੂਆਈ ਦੇ ਸੋਸ਼ਲ ਮੀਡੀਆ ਵਿੰਗ ਦੇ ਰਾਸ਼ਟਰੀ ਚੇਅਰਮੈਨ ਮਨੋਜ ਲੁਬਾਣਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਸ਼ਹਿਰ ਵਿੱਚੋਂ ਗਾਇਬ ਹਨ। ਉਨ੍ਹਾਂ ਕਿਹਾ ਕਿ ਅਜਿਹੀ ਬਿਪਤਾ ਦੀ ਘੜੀ ਵਿੱਚ ਤਾਂ ਮੈਂਬਰ ਪਾਰਲੀਮੈਂਟ ਨੂੰ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਪਰ ਉਹ ਤਾਂ ਲਗਾਤਾਰ ਗਾਇਬ ਚੱਲ ਰਹੇ ਹਨ। ਪ੍ਰਦਰਸ਼ਨ ਦੀ ਭਿਣਕ ਲੱਗਦਿਆਂ ਹੀ ਪੁਲੀਸ ਸਟੇਸ਼ਨ ਸੈਕਟਰ-3 ਦੇ ਮੁਖੀ ਸ਼ੇਰ ਸਿੰਘ ਪੁਲੀਸ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਵਿਦਿਆਰਥੀ ਆਗੂ ਸੁਖਜੀਤ ਸੁੱਖੀ, ਤਰਲੋਚਨ ਸਿੰਘ, ਰਾਜਕਰਨ ਬੈਦਵਾਨ, ਗੁਰਪ੍ਰੀਤ, ਸੁਖਵਿੰਦਰ ਅਤੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਉਪ-ਪ੍ਰਧਾਨ ਰਾਹੁਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ। ਵਿਦਿਆਰਥੀਆਂ ਨੂੰ ਕਈ ਘੰਟੇ ਥਾਣੇ ਵਿੱਚ ਬਿਠਾਉਣ ਮਗਰੋਂ ਛੱਡਿਆ ਗਿਆ।

Advertisement

 

 

 

Advertisement
Tags :
ਐੱਨਐੱਸਯੂਆਈਸੰਸਦਕਿਰਨਚੰਡੀਗੜ੍ਹੀਆਂਨਹੀਂਮੁਹਿੰਮਮੈਂਬਰਲੱਭੋਵੱਲੋਂ