For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ-ਸ਼ਾਰਜਾਹ ਉਡਾਣ 2 ਅਪਰੈਲ ਤੋਂ ਮੁੜ ਸ਼ੁਰੂ ਹੋਵੇਗੀ

08:59 AM Mar 29, 2024 IST
ਚੰਡੀਗੜ੍ਹ ਸ਼ਾਰਜਾਹ ਉਡਾਣ 2 ਅਪਰੈਲ ਤੋਂ ਮੁੜ ਸ਼ੁਰੂ ਹੋਵੇਗੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 28 ਮਾਰਚ
ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਚੰਡੀਗੜ੍ਹ-ਸ਼ਾਰਜਾਹ ਉਡਾਣ ਦੋ ਅਪਰੈਲ ਨੂੰ ਮੁੜ ਸ਼ੁਰੂ ਹੋਵੇਗੀ। ਇਹ ਉਡਾਣ ਹਫਤੇ ਵਿਚ ਦੋ ਵਾਰ ਮੰਗਲਵਾਰ ਤੇ ਵੀਰਵਾਰ ਨੂੰ ਚੱਲੇਗੀ ਜੋ ਦੁਪਹਿਰ ਚਾਰ ਵਜ ਕੇ ਦਸ ਮਿੰਟ ’ਤੇ ਇੱਥੇ ਪੁੱਜੇਗੀ ਤੇ ਸ਼ਾਮ ਛੇ ਵਜੇ ਰਵਾਨਾ ਹੋਵੇਗੀ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਵਾਈ ਅੱਡੇ ਵਿਚ ਗਰਮੀਆਂ ਦਾ ਸ਼ਡਿਊਲ 31 ਮਾਰਚ ਤੋਂ 26 ਅਕਤੂਬਰ ਤਕ ਲਾਗੂ ਰਹੇਗਾ। ਇਹ ਉਡਾਣ ਪਹਿਲਾਂ ਹਫ਼ਤੇ ਵਿਚ ਤਿੰਨ ਦਿਨ ਚੱਲਦੀ ਸੀ ਤੇ ਇਸ ਵਿਚ ਸੀਟਾਂ ਦੀ ਸਮਰੱਥਾ 360 ਯਾਤਰੀ ਸੀ। ਇਸ ਨੂੰ ਸ਼ੁਰੂ ਕਰਨ ਲਈ ਲੋਕਾਂ ਨੇ ਮੰਗ ਕੀਤੀ ਸੀ, ਜਿਸ ਮਗਰੋਂ ਇਹ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×