ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗਰਮੀ ਵਧਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ

11:35 AM May 20, 2024 IST
ਚੰਡੀਗੜ੍ਹ ਵਿੱਚ ਐਤਵਾਰ ਨੂੰ ਦੁਪਹਿਰ ਸਮੇਂ ਤਿੱਖੀ ਧੁੱਪ ਤੋਂ ਬਚਣ ਲਈ ਸਿਰ ਢੱਕ ਕੇ ਸੜਕ ਤੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪ੍ਰਦੀਪ ਤਿਵਾੜੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਮਈ
ਟਰਾਈਸਿਟੀ ਵਿਚ ਗਰਮੀ ਤੇ ਲੂ ਵਧਣ ਕਾਰਨ ਜਨ-ਜੀਵਨ ਅਸਤ ਵਿਅਸਤ ਹੋ ਗਿਆ ਹੈ। ਪੂਰਾ ਖੇਤਰ ਭੱਠੀ ਵਾਂਗ ਤਪਣ ਕਾਰਨ ਯੂਟੀ ਪ੍ਰਸ਼ਾਸਨ ਨੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਭਲਕੇ 20 ਮਈ ਤੋਂ ਸਾਰੇ ਸਕੂਲ ਦੁਪਹਿਰ 12 ਵਜੇ ਤੱਕ ਬੰਦ ਹੋ ਜਾਣਗੇ ਤੇ ਕੋਈ ਵੀ ਸਕੂਲ ਸਵੇਰ ਸੱਤ ਵਜੋਂ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ। ਇਹ ਹੁਕਮ ਤਿੰਨ ਦਿਨ ਤੱਕ ਲਾਗੂ ਰਹਿਣਗੇ ਪਰ ਇਸ ਦੀ ਪੜਤਾਲ ਅਗਲੇ ਹਫ਼ਤੇ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਬਲ ਸ਼ਿਫਟਾਂ ਦੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਤੇ ਡਬਲ ਸ਼ਿਫਟ ਵਿਚ ਸ਼ਾਮ ਵੇਲੇ ਚੱਲਣ ਵਾਲੀ ਸ਼ਿਫਟ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸ਼ਿਫਟ ਵਿੱਚ ਬਦਲਣ ਦੇ ਹੁਕਮ ਦਿੱਤੇ ਗਏ ਹਨ। ਯੂਟੀ ਦੇ ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਹੈ ਕਿ ਜੇ ਕਿਸੇ ਸਕੂਲ ਵਿਚ ਬੱਚੇ ਬਿਠਾਉਣ ਦੀ ਸਮੱਸਿਆ ਆਉਂਦੀ ਹੈ ਤਾਂ ਇਨ੍ਹਾਂ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਲਾਈਆਂ ਜਾਣ। ਦੂਜੇ ਪਾਸੇ ਅਧਿਆਪਕਾਂ ਲਈ ਸਕੂਲਾਂ ਦਾ ਸਮਾਂ ਸਵਾ ਸੱਤ ਵਜੇ ਤੋਂ ਸਵਾ ਇਕ ਵਜੇ ਕੀਤਾ ਗਿਆ ਹੈ। ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਛੁੱਟੀਆਂ ਕੀਤੀਆਂ ਜਾਣ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸ਼ਾਮ ਵਾਲੀ ਸ਼ਿਫਟ ਦੇ ਤੀਜੀ, ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸ਼ਿਫਟ ਵਿਚ ਤਬਦੀਲ ਕੀਤਾ ਜਾਵੇ ਜੇ ਕਿਸੇ ਸਕੂਲ ਵਿਚ ਥਾਂ ਦੀ ਘਾਟ ਕਾਰਨ ਅਜਿਹਾ ਨਹੀਂ ਹੋ ਸਕਦਾ ਤਾਂ ਉਸ ਸਕੁਲ ਦੇ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਲਾਈਆਂ ਜਾਣ। 20 ਮਈ ਤੋਂ ਸਾਰੇ ਸਕੂਲਾਂ ਵਿਚ ਸਵੇਰ ਦੀ ਸਭਾ ਤੇ ਬਾਹਰ ਕੀਤੇ ਜਾਣ ਵਾਲੇ ਸਮਾਗਮ ਨਾ ਕਰਵਾਏ ਜਾਣ। ਇਸ ਦੌਰਾਨ ਖੇਡ ਗਤੀਵਿਧੀਆਂ ਕਰਵਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਵਿਦਿਆਰਥੀਆਂ ਨੂੰ ਬਾਹਰ ਖੁੱਲ੍ਹੇ ਵਿਚ ਨਾ ਬਿਠਾਇਆ ਜਾਵੇ, ਸਕੂਲਾਂ ਵਿਚ ਸਾਰੇ ਪੱਖੇ ਤੇ ਪਾਣੀ ਪੀਣ ਵਾਲੇ ਨਲਕੇ ਚਲਣੇ ਯਕੀਨੀ ਬਣਾਏ ਜਾਣ।

Advertisement

ਮੌਸਮ ਵਿਭਾਗ ਵੱਲੋਂ 23 ਮਈ ਤੱਕ ਰੈੱਡ ਅਲਰਟ ਜਾਰੀ

ਚੰਡੀਗੜ੍ਹ ਮੌਸਮ ਵਿਭਾਗ ਨੇ 23 ਮਈ ਤੱਕ ਰੈੱਡ ਅਲਰਟ ਜਾਰੀ ਕਰਦਿਆਂ ਅਗਲੇ ਤਿੰਨ ਦਿਨ ਲੂ ਚੱਲਣ ਤੇ ਗਰਮੀ ਵਧਣ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਉਂਦੇ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੋਂ ਉਪਰ ਵੀ ਜਾ ਸਕਦਾ ਹੈ। ਮੌਸਮ ਵਿਭਾਗ ਨੇ ਬੱਚਿਆਂ ਤੇ ਬਜ਼ੁਰਗਾਂ ਲਈ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਉਹ ਸਵੇਰ 11 ਤੋਂ ਦੁਪਹਿਰ ਚਾਰ ਵਜੇ ਤਕ ਬਾਹਰ ਜਾਣ ਤੋਂ ਗੁਰੇਜ਼ ਕਰਨ। ਚੰਡੀਗੜ੍ਹ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੋਂ ਬਾਅਦ ਪੱਛਮੀ ਗੜਬੜੀ ਕਾਰਨ ਮੌਸਮ ਵਿਚ ਬਦਲਾਅ ਆ ਸਕਦਾ ਹੈ।

ਸਕੂਲਾਂ ਵਿਚ ਪਾਣੀ ਪੀਣ ਲਈ ਦਿਨ ਵਿਚ ਤਿੰਨ ਘੰਟੀਆਂ ਵੱਜਣਗੀਆਂ

ਸਕੂਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਗਰਮੀ ਤੋਂ ਬਚਣ ਲਈ ਪਾਣੀ ਵਾਲੀਆਂ ਬੋਤਲਾਂ ਲਿਆਉਣ ਲਈ ਕਿਹਾ ਜਾਵੇ। ਇਸ ਦੌਰਾਨ ਹਰ ਸਕੂਲ ਵਿਚ ਪਾਣੀ ਪੀਣ ਲਈ ਘੰਟੀ ਵਜਾਈ ਜਾਵੇ। ਇਹ ਘੰਟੀ ਦਿਨ ਵਿਚ ਤਿੰਨ ਵਾਰ ਸਵੇਰੇ ਸਾਢੇ ਅੱਠ ਵਜੇ, ਦਸ ਵਜੇ ਤੇ ਗਿਆਰਾਂ ਵਜੇ ਵਜਾਈ ਜਾਵੇ। ਇਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਹਦਾਇਤ ਕੀਤੀ ਗਈ ਹੈ। ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਕੂਲਾਂ ਵਿਚ ਗਰਮੀ ਤੋਂ ਬਚਣ ਲਈ ਓਆਰਐੱਸ ਦੇ ਪੈਕੇਟ ਰੱਖਣ। ਜੇ ਇਹ ਪੈਕੇਟ ਨਹੀਂ ਹਨ ਤਾਂ ਨਮਕ ਤੇ ਮਿੱਠੇ ਦਾ ਘੋਲ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਰੂਰੀ ਫਸਟ ਏਡ ਕਿੱਟ ਵਿਚ ਹਰ ਸਕੂਲ ਵਿਚ ਰੱਖੀ ਜਾਵੇ।

Advertisement

ਸਕੂਲ ਬੱਸਾਂ ਨੂੰ ਸਵੇਰੇ ਸਮੇਂ ਸਿਰ ਚੱਲਣ ਦੀ ਹਦਾਇਤ

ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਸਕੂਲ ਜਲਦੀ ਖੁੱਲ੍ਹਣ ਤੇ ਦੁਪਹਿਰ ਵੇਲੇ ਬੰਦ ਹੋਣ ਦੇ ਮੱਦੇਨਜ਼ਰ ਸਕੂਲ ਬੱਸ ਚਾਲਕਾਂ ਨੂੰ ਵੀ ਹਦਾਇਤਾਂ ਕੀਤੀਆਂ ਜਾਣ ਕਿ ਉਹ ਇਸ ਸਮੇਂ ਨੂੰ ਦੇਖਦਿਆਂ ਬੱਸਾਂ ਦੇ ਰੂਟ ਤਿਆਰ ਕਰਨ। ਇਸ ਦੌਰਾਨ ਬੱਚਿਆਂ ਨੂੰ ਸਕੂਲ ਬੱਸਾਂ ਲੈਣ ਲਈ ਜ਼ਿਆਦਾ ਸਮੇਂ ਖੁੱਲ੍ਹੇ ਵਿਚ ਉਡੀਕ ਨਾ ਕਰਨ ਦਿੱਤੀ ਜਾਵੇ। ਸਕੂਲ ਬੱਸਾਂ ਤੇ ਵੈਨਾਂ ਵਿਚ ਵੀ ਪੀਣ ਵਾਲੇ ਪਾਣੀ ਦੇ ਪ੍ਰਬੰਧ ਕੀਤੇ ਜਾਣ।

ਹਰਿਆਣਾ ਸਰਕਾਰ ਨੇ ਸਕੂਲਾਂ ਵਿਚ ਛੁੱਟੀ ਦਾ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ

ਅੰਬਾਲਾ (ਰਤਨ ਸਿੰਘ ਢਿੱਲੋਂ): ਗਰਮੀ ਅਤੇ ਲੂ ਦੇ ਚਲਦਿਆਂ ਸਕੂਲ ਸਿੱਖਿਆ ਵਿਭਾਗ ਹਰਿਆਣਾ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਹਰਿਆਣਾ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ ਵਿਚ ਛੁੱਟੀ ਕਰਨ ਦਾ ਅਧਿਕਾਰ ਦਿੱਤਾ ਹੈ। ਸਾਰੇ ਡੀਸੀ ਆਪਣੇ ਜ਼ਿਲ੍ਹੇ ਵਿਚ ਗਰਮੀ ਦਾ ਮੁਲਾਂਕਣ ਕਰਨ ਮਗਰੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀਆਂ ਨਾਲ ਸਲਾਹ ਕਰਕੇ ਆਪਣੇ ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਕਿਸੇ ਵੀ ਵਿਸ਼ੇਸ਼ ਦਿਨ/ਦਿਨਾਂ ਲਈ ਛੁੱਟੀ ਕਰ ਸਕਦੇ ਹਨ। ਛੁੱਟੀ ਕਰਨ ਦੇ ਫੈਸਲੇ ਬਾਰੇ ਸੂਚਨਾ ਈ-ਮੇਲ ਰਾਹੀਂ ਸਿੱਖਿਆ ਵਿਭਾਗ ਨੂੰ ਭੇਜਣੀ ਹੋਵੇਗੀ। ਉਨ੍ਹਾਂ ਕੋਲ ਇਹ ਅਧਿਕਾਰ 31 ਮਈ ਤੱਕ ਰਹੇਗਾ।

Advertisement
Advertisement