ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਹਿਤਕਾਰਾਂ ਦਾ ਸਨਮਾਨ ਭਲਕੇ

07:05 AM Jun 29, 2024 IST
ਡਾ. ਸਵਰਾਜਬੀਰ, ਗੁਰਦੀਪ ਗੁਲ, ਸੁਮਿਤਾ ਮਿਸ਼ਰਾ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੂਨ
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਆਪਣੇ ਸਾਲਾਨਾ ਪ੍ਰੋਗਰਾਮ ਤਹਿਤ 30 ਜੂਨ ਨੂੰ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਇਹ ਸਮਾਗਮ ਚੰਡੀਗੜ੍ਹ ਦੇ ਸੈਕਟਰ-16 ਵਿੱਚ ਸਥਿਤ ਪੰਜਾਬ ਕਲਾ ਭਵਨ ਵਿੱਚ ਹੋਵੇਗਾ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਹ ਐਵਾਰਡ ਦੋ ਕੈਟਾਗਿਰੀਆਂ ਵਿੱਚ ਦਿੱਤੇ ਜਾਣਗੇ। ‘ਐਵਾਰਡ ਆਫ ਰਿਕੋਗਨਾਈਜ਼ੇਸ਼ਨ’ ਲਈ ਪੰਜਾਬੀ ਵਿੱਚ ਡਾ. ਸਵਰਾਜਬੀਰ, ਹਿੰਦੀ ਵਿੱਚ ਰਾਜਿੰਦਰ ਕੁਮਾਰ ਕਨੌਜੀਆ, ਅੰਗਰੇਜ਼ੀ ਵਿੱਚ ਸੁਮਿਤਾ ਮਿਸ਼ਰਾ ਅਤੇ ਸੰਸਕ੍ਰਿਤ ਵਿੱਚ ਪ੍ਰਾਣ ਨਾਥ ਪੰਕਜ ਅਤੇ ਉਰਦੂ ਵਿੱਚ ਜ਼ਰੀਨਾ ਨਾਗਮੀ ਨੂੰ ਸਨਮਾਨਿਤ ਕੀਤਾ ਜਾਵੇਗਾ।
‘ਬੈਸਟ ਬੁੱਕ ਆਫ ਦਿ ਈਅਰ ਐਵਾਰਡ’ ਹਿੰਦੀ ਕਵਿਤਾ ਵਿੱਚ ਅਨੀਸ਼ ਗਰਗ, ਕਹਾਣੀ ਵਿੱਚ ਅਜੇ ਸਿੰਘ ਰਾਣਾ, ਨਾਵਲ ਵਿੱਚ ਓਮ ਪ੍ਰਕਾਸ਼, ਬਾਲ ਸਾਹਿਤ ਵਿੱਚ ਜਸਵਿੰਦਰ ਸ਼ਰਮਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੰਜਾਬੀ ਕਵਿਤਾ ਵਿੱਚ ਸੁਭਾਸ਼ ਸ਼ਰਮਾ, ਕਹਾਣੀ ਵਿੱਚ ਪ੍ਰੀਤਮ ਅਤੇ ਟਰਾਂਸਲੇਸ਼ਨ ਵਿੱਚ ਬਲਵਿੰਦਰ ਚਾਹਲ ਨੂੰ ਸਨਮਾਨਿਆ ਜਾਵੇਗਾ। ਉਰਦੂ ਕਵਿਤਾ ਵਿੱਚ ਗੁਰਦੀਪ ਗੁਲ ਅਤੇ ਟਰਾਂਸਲੇਸ਼ਨ ਵਿੱਚ ਰੇਨੂ ਬਹਿਲ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਵਾਈਸ ਚੇਅਰਮੈਨ ਮਨਮੋਹਨ ਅਤੇ ਸਕੱਤਰ ਸੁਭਾਸ਼ ਭਾਸਕਰ ਵਿਸ਼ੇਸ਼ ਤੌਰ ’ਤੇ ਮੌਜੂਦ ਰਹਿਣਗੇ।

Advertisement

Advertisement
Advertisement