ਚੰਡੀਗੜ੍ਹ ਪੁਲੀਸ ਨੇ ਨਸ਼ੀਲੇ ਪਦਾਰਥ ਨਸ਼ਟ ਕਰਵਾਏ
08:01 AM Jul 18, 2023 IST
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਅੱਜ ਦੇਸ਼ ਭਰ ਵਿੱਚ 2381 ਕਰੋੜ ਰੁਪਏ ਦੇ 1.40 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ। ਇਸੇ ਦੌਰਾਨ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਡੀਜੀਪੀ ਪਰਵੀਰ ਰੰਜਨ ਦੀ ਦੇਖ-ਰੇਖ ਹੇਠ ਚੰਡੀਗੜ੍ਹ ਪੁਲੀਸ ਵੱਲੋਂ 228 ਕਿਲੋਗ੍ਰਾਮ ਨਸ਼ੀਨੇ ਪਦਾਰਥ, 880 ਕੈਪਸੂਲ ਤੇ 151 ਟੀਕੇ ਨਸ਼ਟ ਕੀਤੇ ਗਏ ਹਨ। ਪੁਲੀਸ ਨੇ ਇਹ ਨਸ਼ੀਲੇ ਪਦਾਰਥ ਡੇਰਾਬੱਸੀ ਸਥਿਤ ਕੈਮੀਕਲ ਫੈਕਟਰੀ ਵਿੱਚ ਨਸ਼ਟ ਕੀਤੇ ਹਨ। ਇਹ ਨਸ਼ੀਲੇ ਪਦਾਰਥ ਸ਼ਹਿਰ ਦੇ 8 ਥਾਣਿਆਂ ਵਿੱਚ ਦਰਜ 64 ਕੇਸਾਂ ਵਿੱਚ ਬਰਾਮਦ ਕੀਤੇ ਗਏ ਸਨ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਨਸ਼ਟ ਕੀਤੇ ਗਏ ਪਦਾਰਥਾਂ ਵਿੱਚ 3.751 ਕਿਲੋਗ੍ਰਾਮ ਹੈਰੋਇਨ, 211.588 ਕਿਲੋਗ੍ਰਾਮ ਭੁੱਕੀ, 6.248 ਕਿਲੋਗ੍ਰਾਮ ਚਰਸ, 880 ਕੈਪਸੂਲ, 151 ਟੀਕੇ ਅਤੇ ਆਈਸ ਸ਼ਾਮਲ ਹੈ।
Advertisement
Advertisement