ਚੰਡੀਗੜ੍ਹ ਮੇੇਅਰ ਚੋਣ: ਦੇਸ਼ ਦੇ ਲੋਕਤੰਤਰ ਲਈ ਕਾਲਾ ਦਿਨ: ਮਾਨ-ਕੇਜਰੀਵਾਲ
05:51 PM Jan 30, 2024 IST
ਚੰਡੀਗੜ੍ਹ/ ਨਵੀਂ ਦਿੱਲੀ, 30 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੇ ਚੰਡੀਗੜ੍ਹ ਮੇਅਰ ਚੋਣਾਂ 'ਚ ਧੋਖਾਧੜੀ ਦੇ ਦੋਸ਼ ਲਾਏ ਹਨ ਤੇ ਕਿਹਾ ਹੈ ਕਿ ਦੇਸ਼ ਦੇ ਲੋਕਤੰਤਰ ਲਈ ਇਹ ਕਾਲਾ ਦਿਨ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਆਪਣੇ ਉਮੀਦਵਾਰ ਨੂੰ ਜਬਰਦਸਤੀ ਜਿਤਵਾਇਆ ਹੈ। ਇਹ ਸਿੱਧੀ ਚੋਣ ਸੀ, ਕਿਉਂਕਿ ਆਪ-ਕਾਂਗਰਸ ਕੋਲ ਬਹੁਮਤ ਸੀ।
Advertisement
Advertisement