For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ-ਮਨਾਲੀ ਹਾਈਵੇਅ ਜਾਮ, ਸੈਂਕੜੇ ਸੈਲਾਨੀਆਂ ਨੇ ਆਪਣੇ ਵਾਹਨਾਂ ’ਚ ਰਾਤ ਕੱਟੀ

08:55 PM Jun 29, 2023 IST
ਚੰਡੀਗੜ੍ਹ ਮਨਾਲੀ ਹਾਈਵੇਅ ਜਾਮ  ਸੈਂਕੜੇ ਸੈਲਾਨੀਆਂ ਨੇ ਆਪਣੇ ਵਾਹਨਾਂ ’ਚ ਰਾਤ ਕੱਟੀ
Advertisement

ਮੰਡੀ, 26 ਜੂਨ

Advertisement

ਅੱਜ ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਨੇਰਚੌਕ ਤੋਂ ਮੰਡੀ ਤੱਕ ਲੰਬਾ ਟਰੈਫਿਕ ਜਾਮ ਲੱਗਿਆ ਹੋਇਆ ਹੈ, ਕਿਉਂਕਿ ਮੰਡੀ ਅਤੇ ਪੰਡੋਹ ਵਿਚਕਾਰ ਢਿੱਗਾਂ ਡਿੱਗਣ ਕਾਰਨ ਸੜਕ ਬੰਦਾ ਹੈ। ਮੰਡੀ ਅਤੇ ਪੰਡੋਹ ਵਿਚਕਾਰ ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਐਤਵਾਰ ਸ਼ਾਮ ਤੋਂ ਹਾਈਵੇਅ ਬੰਦ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਮੰਡੀ ਵਾਲੇ ਪਾਸੇ ਤੋਂ ਕੁੱਲੂ-ਮਨਾਲੀ ਜਾਣ ਵਾਲੇ ਜਾਂ ਕੁੱਲੂ ਵਾਲੇ ਪਾਸੇ ਤੋਂ ਮੰਡੀ ਆਉਣ ਵਾਲੇ ਸੈਂਕੜੇ ਸੈਲਾਨੀਆਂ ਨੂੰ ਵਾਹਨਾਂ ਵਿੱਚ ਰਾਤ ਕੱਟਣੀ ਪਈ। ਪੁਲੀਸ ਨੇ ਮੰਡੀ ਅਤੇ ਕੁੱਲੂ ਵਿਚਕਾਰ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਚੈਲਚੌਕ-ਪੰਡੋਹ ਮਾਰਗ ਰਾਹੀਂ ਮੋੜ ਦਿੱਤਾ ਪਰ ਹਾਲੇ ਵੀ ਹਾਈਵੇਅ ‘ਤੇ ਭਾਰੀ ਵਾਹਨ ਫਸੇ ਹੋਏ ਹਨ।

Advertisement
Tags :
Advertisement
Advertisement
×