ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਦੇ ਕਿਰਤ ਭਲਾਈ ਬੋਰਡ ਦੀ ਮੀਟਿੰਗ

07:53 AM Aug 10, 2024 IST
ਮੀਟਿੰੰਗ ਵਿਚ ਹਾਜ਼ਰ ਅਧਿਕਾਰੀ ਅਤੇ ਵੱਖ-ਵੱਖ ਅਦਾਰਿਆਂ ਤੇ ਮਜ਼ਦੂਰ-ਮੁਲਾਜ਼ਮ ਯੂਨੀਅਨਾਂ ਦੇ ਨੁਮਾਇੰਦੇ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਗਸਤ
ਇੱਥੇ ਯੂਟੀ ਸਕੱਤਰੇਤ ਵਿੱਚ ਅੱਜ ਕਿਰਤ ਭਲਾਈ ਬੋਰਡ ਚੰਡੀਗੜ੍ਹ ਦੀ ਅੱਠਵੀਂ ਮੀਟਿੰਗ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ (ਕਿਰਤ)-ਕਮ-ਕਿਰਤ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਕਾਰੀ ਵਿਭਾਗਾਂ, ਰੁਜ਼ਗਾਰਦਾਤਾਵਾਂ ਤੇ ਮੁਲਾਜ਼ਮ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਇਸ ਮੀਟਿੰਗ ਦੌਰਾਨ ਵਜ਼ੀਫਾ, ਕੰਨਿਆਦਾਨ, ਐਕਸ-ਗ੍ਰੇਸ਼ੀਆ, ਅੰਤਿਮ ਸੰਸਕਾਰ ਲਈ ਸਹਾਇਤਾ, ਜਣੇਪਾ ਲਾਭ, ਦੰਦਾਂ ਦੇ ਸੈੱਟ ਤੇ ਸੁਣਨ ਵਾਲੀਆਂ ਮਸ਼ੀਨਾਂ ਆਦਿ ਸਕੀਮਾਂ ਲਈ ਲਈ ਦਿੱਤੀ ਜਾਂਦੀ ਸਹਾਇਤਾ ਰਕਮ ਵਿੱਚ ਵਾਧਾ ਕੀਤਾ ਗਿਆ। ਇਹ ਭਲਾਈ ਯੋਜਨਾਵਾਂ ਚੰਡੀਗੜ੍ਹ ਕਿਰਤ ਭਲਾਈ ਬੋਰਡ ਵੱਲੋਂ ਚੰਡੀਗੜ੍ਹ ਵਿੱਚ ਸਥਿਤ ਵੱਖ-ਵੱਖ ਸਨਅਤਾਂ ਵਿੱਚ ਕੰਮ ਕਰਦੇ ਵਰਕਰਾਂ ਲਈ ਚਲਾਈਆਂ ਜਾਂਦੀਆਂ ਹਨ। ਵਰਕਰਾਂ ਲਈ ਇਕ ਹੋਰ ਯੋਜਨਾ ‘ਗ੍ਰਾਂਟ ਆਫ ਐੱਲਟੀਸੀ’ ਵੀ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਬੋਰਡ ਦੇ ਮੈਂਬਰਾਂ ਵੱਲੋਂ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਵਿੱਚ ਵਿਸ਼ੇਸ਼ ਸਕੱਤਰ (ਵਿੱਤ) ਹਰਗੁਣਜੀਤ ਕੌਰ ਤੇ ਸਹਾਇਕ ਕਿਰਤ ਕਮਿਸ਼ਨਰ ਨਵੀਨ ਸ਼ਰਮਾ ਤੋਂ ਇਲਾਵਾ ‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਦੇ ਪ੍ਰਧਾਨ ਅਨਿਲ ਗੁਪਤਾ ਤੇ ਜਨਰਲ ਸਕੱਤਰ ਰੁਚਿਕਾ ਐੱਮ ਖੰਨਾ, ਚੈਂਬਰ ਆਫ ਚੰਡੀਗੜ੍ਹ ਇੰਡਸਟਰੀਜ਼ ਦੇ ਪ੍ਰਧਾਨ ਸੁਰਿੰਦਰ ਗੁਪਤਾ, ਲਘੂ ਉਦਯੋਗ ਭਾਰਤੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਕਸ਼ੈ ਚੁੱਘ, ਚੰਡੀਗੜ੍ਹ ਵਪਾਰ ਮੰਡਲ ਦੇ ਲੇਬਰ ਸੈੱਲ ਦੇ ਚੇਅਰਮੈਨ ਰਵਿੰਦਰ ਸਿੰਘ ਬਿੱਲਾ, ਭਾਰਤੀ ਮਜ਼ਦੂਰ ਸੰਘ ਤੋਂ ਬਲਵਿੰਦਰ ਸਿੰਘ ਤੇ ਬਦਰੀ ਪ੍ਰਸਾਦ ਅਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਤੋਂ ਦਿਨੇਸ਼ ਪ੍ਰਸਾਦ ਸਣੇ ਵੱਖ ਵੱਖ ਯੂਨੀਅਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Advertisement

Advertisement