For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਗਰਨੇਡ ਧਮਾਕਾ: ਸ਼ੱਕੀਆਂ ਦੀ ਸੂਚਨਾ ਦੇਣ ’ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ

12:00 PM Sep 12, 2024 IST
ਚੰਡੀਗੜ੍ਹ ਗਰਨੇਡ ਧਮਾਕਾ  ਸ਼ੱਕੀਆਂ ਦੀ ਸੂਚਨਾ ਦੇਣ ’ਤੇ 2 ਲੱਖ ਰੁਪਏ ਦਾ ਇਨਾਮ ਐਲਾਨਿਆ
ਪੁਲੀਸ ਵੱਲੋਂ ਜਾਰੀ ਕੀਤੀ ਗਈਹ ਤਸਵੀਰ। ਫੋਟੋ ਏਐੱਨਆਈ
Advertisement

ਚੰਡੀਗੜ੍ਹ, 12 ਸਤੰਬਰ

Advertisement

Chandigarh Grenade Attack: ਚੰਡੀਗੜ੍ਹ ਪੁਲੀਸ ਨੇ ਬੰਬ ਧਮਾਕੇ ਦੇ ਮਾਮਲੇ ਵਿਚ ਸ਼ਾਮਲ ਹੋਰ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 10 ਖੇਤਰ ਦੇ ਇੱਕ ਘਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਧਮਾਕਾ ਹੋਇਆ, ਜਿਸ ਨਾਲ ਰਿਹਾਇਸ਼ੀ ਖੇਤਰ ਦੀਆਂ ਖਿੜਕੀਆਂ ਅਤੇ ਫੁੱਲਾਂ ਦੇ ਗਮਲਿਆਂ ਨੂੰ ਨੁਕਸਾਨ ਪਹੁੰਚਿਆ। ਇਸ ਧਮਾਕੇ ਵਿਚ ਸ਼ਾਮਲ ਦੋ ਸ਼ੱਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਕੋਈ ਵੀ ਸੂਚਨਾ ਦੇਣ ਲਈ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਜਿਸ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਨੰਬਰ 0172-2749194 ਜਾਂ 112 ਅਤੇ ਵਟਸਐਪ ਨੰਬਰ 9465121000 ’ਤੇ ਦਿੱਤੀ ਜਾ ਸਕਦੀ ਹੈ।

Advertisement

ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕੇਂਦਰੀ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਅੱਜ ਵੀ ਘਟਨਾ ਵਾਲੀ ਥਾਂ ’ਤੇ ਜਾਂਚ ਕਰੇਗੀ।

ਉਨ੍ਹਾਂ ਕਿਹਾ ਕਿ ਸਬੂਤਾਂ ਦੀ ਸੁਰੱਖਿਆ ਲਈ ਫੋਰਸ ਤੈਨਾਤ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਹਨੇਰਾ ਹੋਣ ਕਾਰਨ ਜਾਂਚ ਪੂਰੀ ਨਹੀਂ ਹੋ ਸਕੀ, ਇੱਕ ਥ੍ਰੀ-ਵ੍ਹੀਲਰ ਬਰਾਮਦ ਕੀਤਾ ਗਿਆ ਹੈ, ਪਰ ਮੁਲਜ਼ਮ ਅਜੇ ਤੱਕ ਫੜੇ ਨਹੀਂ ਗਏ ਹਨ ਅਤੇ ਜਾਂਚ ਜਾਰੀ ਹੈ।
ਜਾਣਕਾਰੀ ਅਨੁਸਾਰ ਉਥੇ ਰਹਿ ਰਹੇ ਪਰਿਵਾਰ ਦਾ ਕਿਸੇ ਨਾਲ ਕੋਈ ਮਸਲਾ ਨਹੀਂ ਹੈ, ਉਹ ਆਸਟ੍ਰੇਲੀਆ ਵਿਚ ਰਹਿੰਦੇ ਹਨ। ਇਹ ਸ਼ੱਕੀ ਧਮਾਕਾ ਸਬੰਧਤ ਘਰ 'ਚ ਪਹਿਲਾਂ ਰਹਿ ਰਹੇ ਅਧਿਕਾਰੀ ਦੇ ਪਰਿਵਾਰ ਨਾਲ ਜੁੜੇ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ।

Advertisement
Tags :
Author Image

Puneet Sharma

View all posts

Advertisement