Chandigarh Grenade Attack: ਐੱਨਆਈਏ ਨੇ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਉੱਤੇ 5 ਲੱਖ ਦਾ ਇਨਾਮ ਐਲਾਨਿਆ
ਨਵੀਂ ਦਿੱਲੀ, 9 ਜਨਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਚੰਡੀਗੜ੍ਹ ਦੇ ਇਕ ਘਰ ਉੱਤੇ ਕੀਤੇ ਗ੍ਰੇਨੇਡ ਹਮਲੇ ਵਿਚ ਲੋੜੀਂਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਏਜੰਸੀ ਨੇ ਵੀਰਵਾਰ ਨੂੰ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਕਿ ਗੈਂਗਸਟਰ ਬਾਰੇ ਸੂਚਨਾ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਏਜੰਸੀ ਨੇ ਕਿਹਾ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਉਰਫ਼ ਹੈਪੀ ਪਾਸੀਆ ਉਰਫ ਜੋਰਾ, ਜੋ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦਾ ਰਹਿਣ ਵਾਲਾ ਹੈ, ਬਾਰੇ ਜਾਣਕਾਰੀ ਏਜੰਸੀ ਦੇ ਦਿੱਲੀ ਵਿਚਲੇ ਕੰਟਰੋਲ ਰੁੂਮ ਤੇ ਚੰਡੀਗੜ੍ਹ ਵਿਚਲੇ ਸ਼ਾਖਾ ਦਫ਼ਤਰ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਸਿੰਘ, ਪਹਿਲੀ ਅਕਤੂਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 10-ਡੀ ਦੇ ਇਕ ਮਕਾਨ ਉੱਤੇ ਕੀਤੇ ਗ੍ਰੇਨੇਡ ਹਮਲੇ ਦੇ ਸਬੰਧ ਵਿਚ ਲੋੜੀਂਦਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਈ ਵੀ ਜਾਣਕਾਰੀ ਦਿੱਲੀ ਸਥਿਤ ਐੱਨਆਈਏ ਹੈੱਡਕੁਆਰਟਰ ਨਾਲ ਟੈਲੀਫ਼ੋਨ ਨੰਬਰ: 011-24368800, ਵਟਸਐਪ/ਟੈਲੀਗ੍ਰਾਮ: 91-8585931100 ਅਤੇ ਈਮੇਲ ਆਈਡੀ: do.nia@gov.in ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ। ਜਾਣਕਾਰੀ ਸਾਂਝੀ ਕਰਨ ਲਈ ਚੰਡੀਗੜ੍ਹ ਸਥਿਤ NIA ਦੇ ਸ਼ਾਖਾ ਦਫ਼ਤਰ ਨਾਲ ਟੈਲੀਫ਼ੋਨ ਨੰਬਰ: 0172-2682900, 2682901, ਵਟਸਐਪ/ਟੈਲੀਗ੍ਰਾਮ ਨੰਬਰ: 7743002947, ਟੈਲੀਫ਼ੋਨ: 7743002947 ਅਤੇ ਈਮੇਲ ਆਈਡੀ: info-chd.nia@gov.in ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। -ਪੀਟੀਆਈ