ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਲੀਹੋਂ ਲੱਥੀ, ਦੋ ਹਲਾਕ

07:04 AM Jul 19, 2024 IST
ਗੌਂਡਾ ਵਿੱਚ ਰੇਲ ਹਾਦਸੇ ਵਾਲੀ ਥਾਂ ’ਤੇ ਯਾਤਰੀ ਅਤੇ ਸਥਾਨਕ ਲੋਕ। -ਫੋਟੋ: ਪੀਟੀਆਈ

* ਯੋਗੀ ਵੱਲੋਂ ਜ਼ਖ਼ਮੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਨ ਦੇ ਨਿਰਦੇਸ਼
* ਰੇਲ ਮੰਤਰਾਲੇ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ
* ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ

Advertisement

ਗੌਂਡਾ/ਨਵੀਂ ਦਿੱਲੀ, 18 ਜੁਲਾਈ
ਉੱਤਰ ਪ੍ਰਦੇਸ਼ ਦੇ ਗੌਂਡਾ ਨੇੜੇ ਅੱਜ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦੇ ਅੱਠ ਡੱਬੇ ਲੀਹੋਂ ਲੱਥਣ ਕਾਰਨ ਦੋ ਮੁਸਾਫਰਾਂ ਦੀ ਮੌਤ ਹੋ ਗਈ ਤੇ 34 ਹੋਰ ਜ਼ਖ਼ਮੀ ਹੋ ਗਏ। ਰੇਲ ਹਾਦਸਾ ਸੂਬਾਈ ਰਾਜਧਾਨੀ ਤੋਂ ਕਰੀਬ 150 ਕਿਲੋਮੀਟਰ ਦੂਰ ਮੋਤੀਗੰਜ ਤੇ ਝਿਲਾਹੀ ਰੇਲਵੇ ਸਟੇਸ਼ਨਾਂ ਦਰਮਿਆਨ ਵਾਪਰਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਮੁਸਾਫਰਾਂ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਰੇਲ ਮੰਤਰਾਲੇ ਨੇ ਹਾਦਸੇ ਵਿਚ ਮਾਰੇ ਗਏ ਮੁਸਾਫਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਜਦੋਂਕਿ ਗੰਭੀਰ ਜ਼ਖ਼ਮੀਆਂ ਨੂੰ ਢਾਈ-ਢਾਈ ਲੱਖ ਤੇ ਮਾਮੂਲੀ ਸੱਟਾਂ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਜਦੋਂਕਿ ਰੇਲਵੇ ਸੁਰੱਖਿਆ ਕਮਿਸ਼ਨ ਵੱਲੌਂ ਵੱਖਰੇ ਤੌਰ ’ਤੇ ਜਾਂਚ ਕੀਤੀ ਜਾਵੇਗੀ।

ਲੀਹੋਂ ਲੱਥੀ ਰੇਲਗੱਡੀ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ

ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਹਾਦਸੇ ’ਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ ਤੇ ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਵੀ ਮੀਡੀਆ ਨੂੰ ਦਿੱਤੀ ਜਾਣਕਾਰੀ ਵਿਚ ਚਾਰ ਮੌਤਾਂ ਦੀ ਗੱਲ ਆਖੀ ਸੀ। ਹਾਲਾਂਕਿ ਹਾਦਸੇ ਤੋਂ ਪੰਜ ਘੰਟਿਆਂ ਮਗਰੋਂ ਸ਼ਰਮਾ ਨੇ ਇਕ ਮੌਤ ਹੋਣ ਦਾ ਦਾਅਵਾ ਕੀਤਾ। ਉਪਰੰਤ ਯੂਪੀ ਦੇ ਰਾਹਤ ਕਮਿਸ਼ਨਰ ਜੀਐੱਸ ਨਵੀਨ ਕੁਮਾਰ ਨੇ ਕਿਹਾ ਕਿ ਇਕ ਹੋਰ ਮੁਸਾਫ਼ਰ ਨੇ ਲਖਨਊ ਵਿਚ ਹਸਪਤਾਲ ਲਿਜਾਂਦਿਆਂ ਦਮ ਤੋੜ ਦਿੱਤਾ। ਰੇਲਵੇ ਨੇ ਵੀ ਹਾਦਸੇ ਵਿਚ ਦੋ ਮੌਤਾਂ ਦਾ ਦਾਅਵਾ ਕੀਤਾ ਹੈ। ਮ੍ਰਿਤਕਾਂ ਦੀ ਪਛਾਣ ਸਰੋਜ ਕੁਮਾਰ ਸਿੰਘ (31) ਵਾਸੀ ਅਰਰੀਆ ਬਿਹਾਰ ਤੇ ਰਾਹੁਲ (38) ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚੋਂ 30 ਜਣੇ ਦੋ ਕਮਿਊਨਿਟੀ ਸਿਹਤ ਕੇਂਦਰਾਂ ਵਿਚ ਜ਼ੇਰੇ ਇਲਾਜ ਹਨ ਜਦੋਂਕਿ ਤਿੰਨ ਨੂੰ ਜ਼ਿਲ੍ਹਾ ਹਸਪਤਾਲ ਭਰਤੀ ਕੀਤਾ ਗਿਆ ਹੈ। ਰਾਹੁਲ ਤੋਂ ਇਲਾਵਾ ਇਕ ਹੋਰ ਮੁਸਾਫ਼ਰ ਨੂੰ ਲਖਨਊ ਭੇਜਿਆ ਗਿਆ ਸੀ। ਖਰਾਬ ਮੌਸਮ ਕਰਕੇ ਰਾਹਤ ਕਾਰਜਾਂ ਵਿਚ ਅੜਿੱਕਾ ਜ਼ਰੂਰ ਪਿਆ, ਪਰ ਪੁਲੀਸ ਤੇ ਰਾਜ ਆਫ਼ਤ ਰਿਸਪੌਂਸ ਟੀਮ ਨੇ ਕਾਰਜ ਮੁਕੰਮਲ ਕੀਤੇ। ਉਂਜ ਰਾਹਤ ਟੀਮਾਂ ਦੇ ਮੌਕੇ ’ਤੇ ਪੁੱਜਣ ਤੋਂ ਪਹਿਲਾਂ ਹੀ ਲੀਹੋਂ ਲੱਥੇ ਡੱਬਿਆਂ ਵਿਚਲੇ ਮੁਸਾਫ਼ਰਾਂ ਨੇ ਖ਼ੁਦ ਹੀ ਬਾਹਰ ਆਉਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਕੁਝ ਮੁਸਾਫ਼ਰ ਆਪਣਾ ਸਾਮਾਨ ਲੈਣ ਲਈ ਵਾਪਸ ਡੱਬਿਆਂ ਵਿਚ ਗਏ। ਮਗਰੋਂ ਉਨ੍ਹਾਂ ਰੇਲ ਪਟੜੀ ਨਜ਼ਦੀਕ ਬੈਠ ਕੇ ਰਾਹਤ ਟੀਮਾਂ ਦੀ ਉਡੀਕ ਕੀਤੀ। ਘਟਨਾ ਸਥਾਨ ’ਤੇ ਪੁੱਜੇ ਗੌਂਡਾ ਦੀ ਜ਼ਿਲ੍ਹਾ ਮੈਜਿਸਟਰੇਟ ਨੇਹਾ ਸ਼ਰਮਾ ਨੇ ਦੱਸਿਆ ਕਿ ਰੇਲ ਗੱਡੀ ਦੇ ਅੱਠ ਡੱਬੇ ਲੀਹੋਂ ਉਤਰ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ’ਤੇ ਰਾਹਤ ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਰਾਹਤ ਕਮਿਸ਼ਨਰ ਜੀਐੱਸ ਨਵੀਨ ਕੁਮਾਰ ਨੇ ਦੱਸਿਆ ਕਿ ਇੱਕ 40 ਮੈਂਬਰੀ ਮੈਡੀਕਲ ਟੀਮ ਅਤੇ 15 ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ ਹਨ। ਰੇਲਵੇ ਤੇ ਸਥਾਨਕ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਵੀ ਮੌਕੇ ’ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਇਸ ਦੌਰਾਨ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰੇਲਗੱਡੀ ਦੇ ਲੋਕੋ ਪਾਇਲਟ ਨੇ ਗੱਡੀ ਦੇ ਲੀਹੋਂ ਲੱਥਣ ਤੋਂ ਪਹਿਲਾਂ ‘ਧਮਾਕੇ ਦੀ ਆਵਾਜ਼’ ਸੁਣੀ। ਅਧਿਕਾਰੀ ਹਾਲਾਂਕਿ ਇਸ ਬਾਰੇ ਅੱਗੇ ਬਹੁਤੀ ਤਫ਼ਸੀਲ ਨਹੀਂ ਦੇ ਸਕਿਆ। ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਫਸਰ ਸਬਿਆਸਾਚੀ ਡੇ ਨੇ ਦੱਸਿਆ, ‘‘ਚੰਡੀਗੜ੍ਹ ਤੋਂ ਲੰਘੀ ਰਾਤ ਚੱਲੀ ਰੇਲ ਗੱਡੀ ਨੰਬਰ 15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਵੀਰਵਾਰ ਬਾਅਦ ਦੁਪਹਿਰ 2.37 ਵਜੇ ਗੌਂਡਾ ਜੰਕਸ਼ਨ ਨੇੜੇ ਮੋਤੀਗੰਜ ਤੇ ਝਿਲਾਹੀ ਰੇਲਵੇ ਸਟੇਸ਼ਨਾਂ ਵਿਚਾਲੇ ਲੀਹੋਂ ਲੱਥ ਗਈ।’’ ਕੇਂਦਰੀ ਮੰਤਰੀ ਤੇ ਸਥਾਨਕ ਸੰਸਦ ਮੈਂਬਰ ਕੀਰਤੀ ਵਰਧਨ ਸਿੰਘ ਨੇ ਵੀ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ।
ਪ੍ਰਸ਼ਾਸਨ ਵੱਲੋਂ 8957400965(ਗੌਂਡਾ), 8957409292 (ਲਖਨਊ) ਤੇ 9957555960 (ਡਿਬਰੂਗੜ੍ਹ) ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। -ਪੀਟੀਆਈ

Advertisement

ਪ੍ਰਧਾਨ ਮੰਤਰੀ ਤੇ ਰੇਲ ਮੰਤਰੀ ਹਾਦਸੇ ਦੀ ਜ਼ਿੰਮੇਵਾਰੀ ਲੈਣ: ਕਾਂਗਰਸ

ਨਵੀਂ ਦਿੱਲੀ: ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਰੇਲ ਹਾਦਸੇ ਮਗਰੋਂ ਕਾਂਗਰਸ ਨੇ ਅੱਜ ਮੰਗ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ‘ਵੱਡੇ ਪੱਧਰ ’ਤੇ ਹੋਈਆਂ ਕੁਤਾਹੀਆਂ’ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਾਦਸੇ ਰੋਕਣ ਵਾਲਾ ‘ਕਵਚ’ ਸਿਸਟਮ ਸਾਰੇ ਰੂਟਾਂ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਨਾਲ ਵਾਪਰਿਆ ਹਾਦਸਾ ਇਸ ਗੱਲ ਦੀ ਇੱਕ ਹੋਰ ਮਿਸਾਲ ਹੈ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਰੇਲਵੇ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੀ ਹੈ। ਉਨ੍ਹਾਂ ਕਿਹਾ, ‘ਪੀੜਤ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ ਅਤੇ ਅਸੀਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਆਪਣੇ ਪ੍ਰਚਾਰ ਦਾ ਕੋਈ ਵੀ ਮੌਕਾ ਨਾ ਗੁਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਰੇਲ ਮੰਤਰੀ ਨੂੰ ਅਜਿਹੀਆਂ ਕੁਤਾਹੀਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’ -ਪੀਟੀਆਈ

 

Advertisement
Tags :
34 passengers injuredChandigarh-Dibrugarh ExpressPunjabi NewsTwo killed
Advertisement