ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਨਿਗਮ ਨੇ ਖੂਨਦਾਨ ਤੇ ਖੂਨ ਜਾਂਚ ਕੈਂਪ ਲਾਇਆ

06:13 AM Oct 08, 2024 IST
ਕੈਂਪ ਦੌਰਾਨ ਵਾਲੰਟੀਅਰਾਂ ਦੀ ਹੌਸਲਾ-ਅਫਜ਼ਾਈ ਕਰਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਹੋਰ।

ਪੱਤਰ ਪ੍ਰੇਰਕ
ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਮਿਉਂਸਿਪਲ ਕੌਂਸਲਰ ਅਤੇ ਚੰਡੀਗੜ੍ਹ ਕੋਆਪਰੇਟਿਵ ਬੈਂਕ ਲਿਮਟਿਡ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਭਰਾ ਮਰਹੂਮ ਮਲਕੀਅਤ ਸਿੰਘ ਦੀ ਦਸਵੀਂ ਬਰਸੀ ’ਤੇ 28ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਦੰਦਾਂ ਦੇ ਚੈੱਕਅੱਪ ਕੈਂਪ, ਸਿਹਤ ਤੇ ਤੰਦਰੁਸਤੀ ਕੈਂਪ, ਖੂਨ ਚੈਕਅੱਪ ਅਤੇ ਡਾਈਟੀਸ਼ਿਅਨ ਸਲਾਹ ਕੈਂਪ ਵੀ ਮੁਫ਼ਤ ਲਗਾਏ ਗਏ। ਪਿੰਗਲਵਾੜਾ ਆਸ਼ਰਮ ਵੱਲੋਂ ਮੁਫ਼ਤ ਲਿਟਰੇਚਰ ਅਤੇ ਬੂਟੇ ਵੰਡੇ ਗਏ।
ਕੈਂਪ ਦਾ ਉਦਘਾਟਨ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਕੀਤਾ ਗਿਆ। ਕੈਬਨਿਟ ਮੰਤਰੀ ਪੰਜਾਬ ਤਰਲੋਚਨ ਸਿੰਘ ਸੌਂਧ ਅਤੇ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਨੇ ਵੀ ਪਹੁੰਚ ਕੇ ਖੂਨਦਾਨੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਬੁਟੇਰਲਾ ਪਰਿਵਾਰ ਦੇ ਮੌਜੂਦਾ ਦੌਰ ਵਿੱਚ ਸਮਾਜ ਕਲਿਆਣ ਦੇ ਉਦਮਾ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮੇਅਰ ਕੁਲਦੀਪ ਕੁਮਾਰ ਢਿੱਲੋਂ, ਅਦਾਕਾਰ ਵਨਿੰਦਰ ਬੰਨੀ, ਮਨਜੀਤ ਰਾਣਾ, ਗੁਰਪ੍ਰੀਤ ਸਿੰਘ ਬਡਹੇੜੀ, ਸੁਰਜੀਤ ਢਿੱਲੋਂ, ਤਰਲੋਚਨ ਬੈਦਵਾਨ, ਦਿਲਬਾਗ ਸਿੰਘ, ਗੁਰਮੇਲ ਸਿੰਘ ਸਿੱਧੂ ਹਾਜ਼ਰ ਸਨ। ਕੈਂਪ ਵਿੱਚ 105 ਯੂਨਿਟ ਖੂਨ ਇਕੱਤਰ ਕੀਤਾ ਗਿਆ।

Advertisement

Advertisement