ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਨਿਗਮ ਨੇ ਮਲੋਆ ਵਿੱਚ 9ਵਾਂ ‘ਵਨ-ਰੁਪੀ ਸਟੋਰ’ ਖੋਲ੍ਹਿਆ

08:24 AM Aug 09, 2024 IST

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਅਗਸਤ
ਚੰਡੀਗੜ੍ਹ ਨਗਰ ਨਿਗਮ ਨੇ ਲੋੜਵੰਦਾਂ ਨੂੰ ਕਿਫ਼ਾਇਤੀ ਭਾਅ ’ਤੇ ਵਸਤਾਂ ਪ੍ਰਦਾਨ ਕਰਨ ਅਤੇ ਰੀਡਿਊਸ, ਰੀਯੂਜ਼ ਅਤੇ ਰੀਸਾਈਕਲ (ਆਰਆਰਆਰ) ਦੇ ਸੰਕਲਪ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਲੋਆ ਸਥਿਤ ਈਡਬਲਯੂਐੱਸ ਕਲੋਨੀ ਦੇ ਕਮਿਊਨਿਟੀ ਸੈਂਟਰ ਵਿੱਚ ਆਪਣਾ ਨੌਵਾਂ ‘ਵਨ-ਰੁਪੀ ਸਟੋਰ’ ਖੋਲ੍ਹਿਆ ਹੈ। ਇਸ ਨਵੇਂ ਸਟੋਰ ਦਾ ਉਦਘਾਟਨ ਸਵੱਛ ਭਾਰਤ ਮਿਸ਼ਨ ਨਾਲ ਜੁੜੀ ‘ਸਫ਼ਾਈ ਅਪਣਾਓ ਬਿਮਾਰੀ ਭਜਾਓ’ ਦੀ ਮੁਹਿੰਮ ਦੇ ਹਿੱਸੇ ਵਜੋਂ ਕੀਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਖੇਤਰੀ ਕੌਂਸਲਰ ਨਿਰਮਲਾ ਦੇਵੀ ਦੀ ਹਾਜ਼ਰੀ ਵਿੱਚ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਇਸ ਨਵੇਂ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ ਮੇਅਰ ਨੇ ਕਿਹਾ ਕਿ ਸੈਕਟਰ-17 ਵਿੱਚ ਨਗਰ ਨਿਗਮ ਦੇ ਸਥਾਈ ਆਰਆਰਆਰ ਕੇਂਦਰ ਨੂੰ ਪਿਛਲੇ ਇੱਕ ਸਾਲ ਦੌਰਾਨ ਸ਼ਹਿਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਕਾਰਨ ਇਸ ਨਵੇਂ ਸਟੋਰ ਦੀ ਸਥਾਪਨਾ ਸੰਭਵ ਹੋ ਸਕੀ ਹੈ। ਇਸ ਸਟੋਰ ਦਾ ਉਦੇਸ਼ ਕਿਤਾਬਾਂ, ਇਲੈਕਟ੍ਰਾਨਿਕਸ, ਕੱਪੜੇ, ਕਰੌਕਰੀ, ਰਸੋਈ ਦੇ ਸਾਮਾਨ, ਖਿਡੌਣੇ ਅਤੇ ਬੈੱਡਸ਼ੀਟਾਂ ਆਦਿ ਸਿਰਫ਼ ਇੱਕ ਰੁਪਏ ਪ੍ਰਤੀ ਆਈਟਮ ਦੀ ਕੀਮਤ ’ਤੇ ਵੇਚੀਆਂ ਜਾ ਰਹੀਆਂ ਹਨ।
ਨਿਗਮ ਕਮਿਸ਼ਨਰ ਨੇ ਟ੍ਰਾਈਸਿਟੀ ਦੇ ਨਾਗਰਿਕਾਂ ਦੇ ਭਰਵੇਂ ਹੁੰਗਾਰੇ ਅਤੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਨੌਵਾਂ ਸਟੋਰ ਹੈ ਅਤੇ ਨਗਰ ਨਿਗਮ ਪੂਰੇ ਸ਼ਹਿਰ ਵਿੱਚ ਅਜਿਹੇ ਹੋਰ ਸਟੋਰ ਖੋਲ੍ਹਣ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ 2023 ਤੋਂ ਨਗਰ ਨਿਗਮ ਨੇ ਇਹ ਯਾਤਰਾ ਸ਼ੁਰੂ ਕੀਤੀ ਸੀ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਪਹਿਲਾਂ ਅੱਠ ਵਨ-ਰੁਪੀ ਸਟੋਰ ਖੋਲ੍ਹੇ ਗਏ ਸਨ।

Advertisement

Advertisement