For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਅੱਜ

08:14 AM Jul 26, 2024 IST
ਚੰਡੀਗੜ੍ਹ ਨਿਗਮ ਹਾਊਸ ਦੀ ਮੀਟਿੰਗ ਅੱਜ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 25 ਜੁਲਾਈ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਇਸ ਮਹੀਨੇ ਦੂਜੀ ਵਾਰ ਮੇਅਰ ਨੇ ਭਲਕੇ ਮੀਟਿੰਗ ਸੱਦੀ ਹੈ। ਹਾਊਸ ਮੀਟਿੰਗ ਮਹੀਨੇ ਵਿੱਚ ਇੱਕ ਵਾਰ ਹੁੰਦੀ ਹੈ ਪਰ ਇਸ ਮਹੀਨੇ ਹਾਊਸ ਮੀਟਿੰਗ ਦੂਜੀ ਵਾਰ ਹੋ ਰਹੀ ਹੈ। ਇਸ ਮੀਟਿੰਗ ਪੇਸ਼ ਕੀਤੇ ਜਾਣ ਵਾਲਾ ਏਜੰਡਾ ਨਿਗਮ ਦੀ ਏਜੰਡਾ ਸ਼ਾਖਾ ਵੱਲੋਂ ਸਮੂਹ ਕੌਂਸਲਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਜ਼ਿਆਦਾਤਰ ਏਜੰਡੇ ਇਸ ਮਹੀਨੇ ਹੋਈ ਪਿਛਲੀ ਮੀਟਿੰਗ ਵਿੱਚ ਸ਼ਾਮਲ ਸਨ ਕਿਉਂਕਿ ਪਿਛਲੀ ਮੀਟਿੰਗ ਵਿੱਚ ਭਾਜਪਾ ਕੌਂਸਲਰਾਂ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ ਮੀਟਿੰਗ ਅੱਧ-ਵਿਚਾਲੇ ਹੀ ਰੱਦ ਕਰਨੀ ਪਈ ਸੀ। ਮੀਟਿੰਗ ਵਿੱਚ ‘ਆਪ’ ਕੌਂਸਲਰ ਮੁਨੱਵਰ ਨੇ ਨਾਮਜ਼ਦ ਕੌਂਸਲਰ ਅਨਿਲ ਮਸੀਹ ਬਾਰੇ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਮੀਟਿੰਗ ਵਿੱਚ ਹੰਗਾਮਾ ਹੋ ਗਿਆ। ਇਸ ਕਾਰਨ ਕਈ ਏਜੰਡੇ ਅੱਧ ਵਿਚਾਲੇ ਹੀ ਬਿਨਾਂ ਚਰਚਾ ਤੋਂ ਲਟਕੇ ਰਹਿ ਗਏ। ਮੀਟਿੰਗ ਵਿੱਚ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਨਵਾਂ ਸਰਕਾਰੀ ਸਕੂਲ ਬਣਾਉਣ ਲਈ ਪਾਕੇਟ ਨੰਬਰ ਚਾਰ ਅਤੇ ਪੰਜ ਵਿੱਚ ਚਾਰ ਏਕੜ ਜ਼ਮੀਨ ਲੀਜ਼ ’ਤੇ ਦੇਣ ਦੀ ਤਜਵੀਜ਼ ਹੈ। ਇਹ ਜ਼ਮੀਨ ਨਗਰ ਨਿਗਮ ਦੀ ਹੈ। ਜੇਕਰ ਇਹ ਸਿੱਖਿਆ ਵਿਭਾਗ ਨੂੰ ਲੀਜ਼ ’ਤੇ ਦਿੱਤੀ ਜਾਂਦੀ ਹੈ ਤਾਂ ਇੱਥੇ ਸਕੂਲ ਹੀ ਬਣਾਇਆ ਜਾਵੇਗਾ। ਇਸੇ ਤਰ੍ਹਾਂ ਇੰਦਰਾ ਕਲੋਨੀ ਵਿੱਚ ਡਿਸਪੈਂਸਰੀ ਬਣਾਉਣ ਲਈ ਸਿਹਤ ਵਿਭਾਗ ਨੂੰ ਜ਼ਮੀਨ ਲੀਜ਼ ’ਤੇ ਦੇਣ ਦੀ ਵੀ ਤਜਵੀਜ਼ ਹੈ। ਇਹ ਦੋਵੇਂ ਪ੍ਰਸਤਾਵ ਪਿਛਲੀ ਮੀਟਿੰਗ ਵਿੱਚ ਵੀ ਲਿਆਂਦੇ ਗਏ ਸਨ ਪਰ ਇਨ੍ਹਾਂ ‘ਤੇ ਚਰਚਾ ਨਹੀਂ ਹੋ ਸਕੀ। ਨਗਰ ਨਿਗਮ ਦੀ ਮੀਟਿੰਗ ਵਿੱਚ ਚੰਡੀਗੜ੍ਹ ਦੀ ਇੱਕੋ-ਇੱਕ ਨਾਈਟ ਫੂਡ ਸਟਰੀਟ ਦੇ ਨਿਯਮਾਂ ਵਿੱਚ ਕੁਝ ਬਦਲਾਅ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੈਕਟਰ 14 ਦੀ ਨਾਈਟ ਫੂਡ ਸਟਰੀਟ ਸਬੰਧੀ ਲਿਆਂਦੇ ਪ੍ਰਸਤਾਵ ’ਤੇ ਚਰਚਾ ਹੋ ਸਕਦੀ ਹੈ। ਪ੍ਰਸਤਾਵ ਅਨੁਸਾਰ ਸਾਰੇ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਇਕ ਡਿਸਪਲੇਅ ਬੋਰਡ ਲਗਾਉਣਾ ਹੋਵੇਗਾ, ਜਿਸ ’ਤੇ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ’ਚ ਉਪਲਬਧ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਦੀ ਸੂਚੀ ਲਗਾਉਣੀ ਹੋਵੇਗੀ। ਨਗਰ ਨਿਗਮ ਵੱਲੋਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਜਾਵੇਗਾ। ਜੇ ਕੋਈ ਦੁਕਾਨਦਾਰ ਡਿਸਪਲੇ ਬੋਰਡ ’ਤੇ ਦਰਸਾਏ ਰੇਟ ਤੋਂ ਵੱਧ ਵਸੂਲੀ ਕਰਦਾ ਹੈ ਤਾਂ ਇਸ ਨੰਬਰ ’ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਟੈਕਸੀ ਸਟੈਂਡਾਂ ਸਮੇਤ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਨੂੰ ਠੇਕੇ ’ਤੇ ਦੇਣ ਦਾ ਪ੍ਰਸਤਾਵ ਵੀ ਮੀਟਿੰਗ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Advertisement

ਮੇਅਰ ਦੀ ਅਗਵਾਈ ਹੇਠ ਪ੍ਰੀ-ਹਾਊਸ ਮੀਟਿੰਗ

ਭਲਕੇ ਹੋਣ ਵਾਲੀ ਮੀਟਿੰਗ ਸਬੰਧੀ ‘ਇੰਡੀਆ’ ਗੱਠਜੋੜ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ‘ਪ੍ਰੀ-ਹਾਊਸ’ ਮੀਟਿੰਗ ਕੀਤੀ। ਨਿਗਮ ਵਿੱਚ ਸੱਤਾਧਾਰੀ ਧਿਰ ਵੱਲੋਂ ਸ਼ਹਿਰ ਦੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਨੂੰ ਠੇਕੇ ’ਤੇ ਅਤੇ ਟੈਕਸੀ ਸਟੈਂਡ ਡੇਅ ਸਬੰਧਿਤ ਏਜੰਡੇ ਦਾ ਵਿਰੋਧ ਹੋ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement