ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਨਿਗਮ ਵੱਲੋਂ ਖੁੱਲ੍ਹੇ ’ਚ ਮੀਟ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ

10:12 AM Sep 13, 2024 IST

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਸਤੰਬਰ
ਨਗਰ ਨਿਗਮ ਚੰਡੀਗੜ੍ਹ ਨੇ ਈਡਬਲਿਊਐਸ ਕਲੋਨੀ ਧਨਾਸ ਅਤੇ ਮਲੋਆ ਕਲੋਨੀ ਵਿੱਚ ਖੁੱਲ੍ਹੇ ਵਿੱਚ ਗੰਦੀ ਹਾਲਤ ਵਿੱਚ ਚਿਕਨ ਅਤੇ ਮੀਟ ਵੇਚਣ ਵਾਲਿਆਂ ਦੇ 21 ਚਲਾਨ ਕੀਤੇ ਤੇ ਖੁੱਲ੍ਹੇ ਵਿੱਚ ਹੀ ਵੇਚਣ ਲਈ ਰੱਖਿਆ ਗਿਆ ਮੀਟ ਜ਼ਬਤ ਕੀਤਾ। ਨਗਰ ਨਿਗਮ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ, ਐੱਮਓਐੱਚ ਅਤੇ ਐਨਫੋਰਸਮੈਂਟ ਵਿੰਗ ਨੇ ਸਾਂਝੇ ਤੌਰ ’ਤੇ ਕਾਰਵਾਈ ਕੀਤੀ ਅਤੇ ਇਸ ਦੌਰਾਨ ਮਨੁੱਖੀ ਖਪਤ ਲਈ ਅਣਫਿੱਟ 40 ਕਿਲੋ ਮੀਟ ਅਤੇ ਚਿਕਨ ਨੂੰ ਜ਼ਬਤ ਕਰ ਕੇ ਨਸ਼ਟ ਕਰ ਦਿੱਤਾ। ਨਗਰ ਨਿਗਮ ਦੀ ਟੀਮ ਨੇ ਮੀਟ ਕੱਟਣ ਵਾਲੇ ਸਾਜ਼ੋ-ਸਾਮਾਨ ਅਤੇ ਪਿੰਜਰੇ ਵੀ ਹਟਾ ਕੇ ਮੌਕੇ ’ਤੇ ਹੀ ਜ਼ਬਤ ਕਰ ਲਏ। ਜਦੋਂ ਨਿਗਮ ਦੀ ਟੀਮ ਨੇ ਇਸ ਇਲਾਕੇ ਦੀ ਅਚਨਚੇਤ ਚੈਕਿੰਗ ਕੀਤੀ ਤਾਂ ਉੱਥੇ ਹੈਰਾਨ ਕਰ ਦੇਣ ਵਾਲੇ ਹਾਲਤ ਸਨ। ਉੱਥੇ ਸ਼ਰ੍ਹੇਆਮ ਖੁੱਲ੍ਹੇ ਵਿੱਚ ਬਾਂਸਾਂ ਅਤੇ ਲੋਹੇ ਦੇ ਬਣੇ ਸਟੈਂਡਾਂ ’ਤੇ ਟੰਗ ਕੇ ਮੀਟ ਵੇਚਿਆ ਜਾ ਰਿਹਾ ਸੀ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।
ਨਗਰ ਨਿਗਮ ਕਮਿਸ਼ਨਰ ਨੇ ਨਿਗਮ ਟੀਮ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਭਰ ਵਿੱਚ ਇਸੇ ਤਰ੍ਹਾਂ ਦੀਆਂ ਮੁਹਿੰਮਾਂ ਚਲਾ ਕੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement