For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਨੇ ਚਮਕਾਇਆ ਸ਼ਹਿਰ ਦਾ ਨਾਂ

07:50 AM Jul 29, 2024 IST
ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਨੇ ਚਮਕਾਇਆ ਸ਼ਹਿਰ ਦਾ ਨਾਂ
Advertisement

ਅਦਿਤੀ ਟੰਡਨ
ਨਵੀਂ ਦਿੱਲੀ, 28 ਜੁਲਾਈ
ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ (ਸੀਸੀਏ) ਦੀ ਫੈਕਲਟੀ ਤੇ ਵਿਦਿਆਰਥੀਆਂ ਦੀ ਟੀਮ ਨੇ ਆਰਕੀਟੈਕਚਰ ਲੈਂਡਸਕੇਪ ਦੇ ਖੇਤਰ ’ਚ ਚੰਡੀਗੜ੍ਹ ਸ਼ਹਿਰ ਦਾ ਨਾਂ ਚਮਕਾਇਆ ਹੈ। ਦਰਅਸਲ, ਟੀਮ ਨੇ ਬਰਤਾਨੀਆ ਦੇ ਆਰਕੀਟੈਕਟ ਐਡਵਿਨ ਲੁਟੀਅਨਜ਼ ਵੱਲੋਂ ਵਾਇਸਰਾਏ ਦੀ ਰਿਹਾਇਸ਼ (ਹੁਣ ਰਾਸ਼ਟਰਪਤੀ ਭਵਨ) ਦੇ ਫਰਸ਼ਾਂ ਦੇ ਨਮੂਨਿਆਂ ਦੀ ਡਿਜ਼ਾਈਨਿੰਗ ਸਬੰਧੀ ਇੱਕ ਅਹਿਮ ਪ੍ਰਾਜੈਕਟ ਮੁਕੰਮਲ ਕੀਤਾ ਹੈ। ਉਨ੍ਹਾਂ ਵੱਲੋਂ ਇੱਕ ਪੁਸਤਕ ‘ਇੰਟਰਪ੍ਰੈਟਿੰਗ ਜਿਓਮੈਟਰੀਜ਼: ਦਿ ਫਲੋਰਿੰਗ ਪੈਟਰਨਜ਼ ਆਫ਼ ਦਿ ਰਾਸ਼ਟਰਪਤੀ ਭਵਨ’ ਦੋ ਭਾਗਾਂ ਵਿੱਚ ਤਿਆਰ ਕੀਤੀ ਗਈ ਹੈ, ਜੋ ਰਾਸ਼ਟਰਪਤੀ ਭਵਨ ਦੇ ਫਰਸ਼ਾਂ ਦੀ ਡਿਜ਼ਾਈਨਿੰਗ ਸਬੰਧੀ ਪਹਿਲਾ ਅਹਿਮ ਦਸਤਾਵੇਜ਼ ਹੈ।
ਇਹ ਪੁਸਤਕ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸ਼ੁੱਕਰਵਾਰ ਨੂੰ ਭੇਟ ਕੀਤੀ ਗਈ। ਜਿੱਥੇ ਇਸ ਦੇ ਪਹਿਲੇ ਭਾਗ ਵਿੱਚ ਰਾਸ਼ਟਰਪਤੀ ਭਵਨ ਦੇ 22 ਹਿੱਸਿਆਂ ਬਾਰੇ ਜਾਣਕਾਰੀ ਉਪਲਬਧ ਹੈ, ਉੱਥੇ ਰਾਸ਼ਟਰਪਤੀ ਭਵਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਸ਼ ਪਾਉਣ ਲਈ ਵਰਤੇ ਗਏ 31 ਕਿਸਮ ਦੇ ਨਮੂਨਿਆਂ ਬਾਰੇ ਜਾਣਕਾਰੀ ਮੌਜੂਦ ਹੈ।
‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਗੱਲਬਾਤ ਕਰਦਿਆਂ ਇਸ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੀ ਸੀਸੀਏ ਦੀ ਪ੍ਰਿੰਸੀਪਲ ਸੰਗੀਤਾ ਬੱਗਾ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਬਾਰੇ ਕੌਮੀ ਵਿਰਾਸਤ ਵਜੋਂ ਤਾਂ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ ਪਰ ਇਸ ਦੇ ਫਰਸ਼ਾਂ ਬਾਰੇ ਕਿਤੇ ਕੋਈ ਜਾਣਕਾਰੀ ਉਪਲਬਧ ਨਹੀਂ ਸੀ। ਦੱਸਣਯੋਗ ਹੈ ਕਿ ਸੀਸੀਏ ਨੇ 470 ਸੰਸਥਾਵਾਂ ਨਾਲ ਮੁਕਾਬਲਾ ਕਰਦਿਆਂ ਇਹ ਪ੍ਰਾਜੈਕਟ ਆਪਣੀ ਝੋਲੀ ਪਾਇਆ ਜਦਕਿ ਪ੍ਰਿੰਸੀਪਲ ਸੰਗੀਤਾ ਬੱਗਾ ਵੱਲੋਂ ਇਸ ਜਗ੍ਹਾ ਦਾ ਸਤੰਬਰ 2021 ਵਿੱਚ ਸਰਵੇਖਣ ਕਰਨ ਮਗਰੋਂ ਕੰਮ ਸ਼ੁਰੂ ਕੀਤਾ ਜਾ ਸਕਿਆ। ਜਿੱਥੇ ਪਹਿਲੇ ਭਾਗ ਵਿੱਚ ਰਾਇਸੀਨਾ ਹਿੱਲ ਵਿੱਚ ਸਥਿਤ ਰਾਸ਼ਟਰਪਤੀ ਭਵਨ ਦੇ ਡਿਜ਼ਾਈਨ, ਇਸਦੇ ਵੱਖ-ਵੱਖ ਕਿਸਮ ਦੇ ਫਰਸ਼ਾਂ ਦੀ ਡਿਜ਼ਾਈਨਿੰਗ ਤੇ ਸਕੈਚ ਮੌਜੂਦ ਹਨ, ਉੱਥੇ ਦੂਜੇ ਭਾਗ ਵਿੱਚ ਰਾਸ਼ਟਰਪਤੀ ਭਵਨ ਦੇ 340 ਕਮਰਿਆਂ ਦੇ ਅੰਦਰੂਨੀ ਜਿਓਮੈਟਰੀਕਲ ਨਮੂਨਿਆਂ ਬਾਰੇ ਵਿਸਥਾਰ ’ਚ ਜਾਣਕਾਰੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਸਾਲ 2021 ਤੋਂ ਟੀਮ ਨੂੰ ਇਹ ਪ੍ਰਾਜੈਕਟ ਮੁਕੰਮਲ ਕਰਨ ਲਈ ਵਾਰ-ਵਾਰ ਰਾਸ਼ਟਰਪਤੀ ਭਵਨ ਦਾ ਦੌਰਾ ਕਰਨਾ ਪੈਂਦਾ ਸੀ।

Advertisement

Advertisement
Advertisement
Author Image

sukhwinder singh

View all posts

Advertisement