ਚੰਡੀਗੜ੍ਹ: ਪੀਜੀਆਈ ਦੇ ਐਡਵਾਂਸ ਕਾਰਡਿਅਕ ਸੈਂਟਰ ਵਿੱਚ ਅੱਗ ਲੱਗੀ
06:02 PM Mar 30, 2024 IST
ਚੰਡੀਗੜ੍ਹ, 30 ਮਾਰਚ
ਇਥੋਂ ਦੇ ਪੀਜੀਆਈਐੱਮਈਆਰ ਦੇ ਐਡਵਾਂਸ ਕਾਰਡਿਅਕ ਸੈਂਟਰ ਵਿੱਚ ਅੱਜ ਉਸ ਸਮੇਂ ਅੱਗ ਲੱਗ ਗਈ, ਜਦੋਂ ਸਰਜਰੀ ਚੱਲ ਰਹੀ ਸੀ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਜਾਂ ਜ਼ਖ਼ਮੀ ਨਹੀਂ ਹੋਇਆ। ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਦੇ ਐਡਵਾਂਸਡ ਕਾਰਡਿਅਕ ਸੈਂਟਰ (ਏਸੀਸੀ) ਦੇ ਅਪਰੇਸ਼ਨ ਥੀਏਟਰ ਨੰਬਰ ਦੋ ਵਿੱਚ ਅੱਗ ਲੱਗ ਗਈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਅੱਗ ਥੀਏਟਰ ਦੇ ਪੈਂਡੈਂਟ ਸਾਕਟ 'ਚ ਲੱਗੀ ਚੰਗਿਆੜੀ ਤੋਂ ਲੱਗੀ। ਮਰੀਜ਼ ਨੂੰ ਤੁਰੰਤ ਨੇੜੇ ਦੇ ਸੀਟੀਵੀਐੱਸ (ਕਾਰਡੀਓਥੋਰੇਸਿਕ ਅਤੇ ਵੈਸਕੁਲਰ ਸਰਜਰੀ) ਆਈਸੀਯੂ ਵਿੱਚ ਸੁਰੱਖਿਅਤ ਢੰਗ ਨਾਲ ਸ਼ਿਫਟ ਕੀਤਾ ਗਿਆ ਸੀ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।ਪਿਛਲੇ ਸਾਲ ਅਕਤੂਬਰ ਵਿੱਚ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਅਤੇ ਨਹਿਰੂ ਹਸਪਤਾਲ ਦੀ ਇਮਾਰਤ ਵਿੱਚ ਅੱਗ ਲੱਗੀ ਸੀ।
Advertisement
Advertisement