ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਬੀਰ ਮਾਧੋਪੁਰੀ ਨੂੰ ‘ਚਾਨਣ ਗੋਬਿੰਦਪੁਰੀ ਪੁਰਸਕਾਰ’

08:06 AM Feb 06, 2024 IST
ਬਲਬੀਰ ਮਾਧੋਪੁਰੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਫਰਵਰੀ
ਚਾਨਣ ਗੋਬਿੰਦਪੁਰੀ ਯਾਦਗਾਰੀ ਟਰੱਸਟ ਨਵੀਂ ਦਿੱਲੀ ਵੱਲੋਂ ਅੱਜ ਗ਼ਜ਼ਲਗੋ ਤੇ ਗੀਤਕਾਰ ਚਾਨਣ ਗੋਬਿੰਦਪੁਰੀ ਦੀ ਜਨਮ ਸ਼ਤਾਬਦੀ ਮਨਾਈ ਗਈ ਤੇ ਕਈ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਦਿੱਲੀ ਦੀਆਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ, ਸਾਹਿਤਕਾਰਾਂ ਤੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਟਰਸੱਟ ਵਲੋਂ ਪਰੰਪਰਾ ਅਨੁਸਾਰ ਇਸ ਵਰ੍ਹੇ ਦਾ ‘ਉਸਤਾਦ ਚਾਨਣ ਗੋਬਿੰਦਪੁਰੀ ਗ਼ਜ਼ਲ ਪੁਰਸਕਾਰ’ ਪੰਜਾਬੀ ਦੇ ਉੱਘੇ ਸਾਹਿਤਕਾਰ ਬਲਬੀਰ ਮਾਧੋਪੁਰੀ ਨੂੰ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਵਾਸਤੇ ਦਿੱਤਾ ਗਿਆ ਹੈ। ਮਾਧੋਪੁਰੀ ਨੇ ਜਿੱਥੇ ਕਵਿਤਾ ਤੇ ਵਾਰਤਕ ਦੀਆਂ ਆਪਣੀਆਂ 14 ਤੋਂ ਵੱਧ ਮੌਲਿਕ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ ਉੱਥੇ ਹੀ 47 ਪੁਸਤਕਾਂ ਤੋਂ ਵੱਧ ਕਿਤਾਬਾਂ ਅਨੁਵਾਦ ਤੇ ਸੰਪਾਦਤ ਵੀ ਕੀਤੀਆਂ ਹਨ। ਨੈਸ਼ਨਲ ਬੁੱਕ ਸ਼ਾਪ ਨੂੰ ਪਿਆਰਾ ਸਿੰਘ ਦਾਤਾ ਸਨਮਾਨ ਦਿੱਤਾ ਗਿਆ ਤੇ ਰੇਡੀਓ ਅਨਾਊਂਸਰ ਹਰਜੀਤ ਕੌਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ ਵਿੱਚ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਨਗਦ ਰਾਸ਼ੀ, ਸ਼ਾਲ ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਚਾਨਣ ਗੋਬਿੰਦਪੁਰੀ ਦੀ ਬੇਟੀ ਉਰਮਿਲ ਪ੍ਰਕਾਸ਼, ਉਨ੍ਹਾਂ ਦੇ ਪੁੱਤਰ ਬੀ.ਕੇ.ਪੁਰੀ‌ ਤੇ ਹੋਰ ਸ਼ਖ਼ਸੀਅਤਾਂ ਨੇ ਪੁਰਸਕਾਰ ਵੰਡੇ। ਡਾਕਟਰ ਮਨਜੀਤ ਸਿੰਘ ਤੇ ਅਕਾਲੀ ਆਗੂ ਜਸਪ੍ਰੀਤ ਸਿੰਘ ਵਿੱਕੀ ਮਾਨ ਦਾ ਵੀ ਸਨਮਾਨ ਕੀਤਾ ਗਿਆ। ਹੈਰੀਟੇਜ ਐਂਡ ਕਲਚਰਲ ਫਾਊਂਡੇਸ਼ਨ ਨੂੰ ਵੀਹ ਹਜ਼ਾਰ ਦਾ ਵੱਖਰਾ ਸਨਮਾਨ ਦਿੱਤਾ ਗਿਆ। ਸਮਾਗਮ ਦੇ ਪ੍ਰਬੰਧ ਚਾਨਣ ਗੋਬਿੰਦਪੁਰੀ ਦੇ ਪਰਿਵਾਰ ਵੱਲੋਂ ਕੀਤੇ ਗਏ ਤੇ ਫਾਊਂਡੇਸ਼ਨ ਨੇ ਸਹਿਯੋਗ ਦਿੱਤਾ। ਰੁਪਾਲੀ ਸਚਦੇਵਾ ਤੇ ਭੁਪਿੰਦਰ ਸਿੰਘ ਪਰਮਾਰ ਨੇ ਗੀਤ ਸੁਣਾਏ।

Advertisement

Advertisement