ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਲ ਇੰਡੀਆ ਫੁਟਬਾਲ ਟੂਰਨਾਮੈਂਟ ਚਨਾਲੋਂ ਦੀ ਟੀਮ ਨੇ ਜਿੱਤਿਆ

06:12 AM Jul 05, 2024 IST
ਫੁਟਬਾਲ ਚੈਂਪੀਅਨਸ਼ਿਪ ਵਿੱਚ ਕੌਮੀ ਖ਼ਿਤਾਬ ਜਿੱਤਣ ਵਾਲੀ ਚਨਾਲੋਂ ਦੀ ਟੀਮ ਟਰਾਫ਼ੀ ਤੇ ਇਨਾਮਾਂ ਨਾਲ। -ਫੋਟੋ: ਮਿਹਰ ਸਿੰਘ

ਕੁਰਾਲੀ:

Advertisement

ਪਿੰਡ ਚਨਾਲੋਂ ਦੀ ਫੁਟਬਾਲ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਅਸ਼ੋਕਾ ਮੈਮੋਰੀਅਲ ਆਲ ਇੰਡੀਆ ਫੁਟਬਾਲ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਨਿਹਾਰ ’ਚ ਹੋਏ ਇਸ ਫੁਟਬਾਲ ਟੂਰਨਾਮੈਂਟ ਵਿੱਚ ਚੈਂਪੀਅਨ ਬਣੀ ਚਨਾਲੋਂ ਦੀ ਟੀਮ ਨੂੰ ਇਨਾਮਾਂ ਨਾਲ ਸਨਮਾਨਿਆ ਗਿਆ। ਕੋਚ ਨਵਦੀਪ ਸਿੰਘ ਨੇ ਦੱਸਿਆ ਕਿ ਚਨਾਲੋਂ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਸੈਮੀ ਫਾਈਨਲ ਵਿੱਚ ਉਨ੍ਹਾਂ ਦੀ ਟੀਮ ਨੇ ਪਾਉਂਟਾ ਸਾਹਿਬ ਦੀ ਟੀਮ ਨੂੰ ਅਤੇ ਫਾਈਨਲ ਵਿੱਚ ਇੰਡੀਅਨ ਆਰਮੀ ਦੀ ਟੀਮ ਨੂੰ ਮਾਤ ਦਿੱਤੀ। ਟੀਮ ਦੇ ਖਿਡਾਰੀ ਨਵਦੀਪ ਬਿੱਲਾ ਨੂੰ ਸਰਵੋਤਮ ਸਟਰਾਈਕਰ ਵਜੋਂ ਸਨਮਾਨਿਤ ਕੀਤਾ ਗਿਆ। ਟੀਮ ਨੂੰ ਟਰਾਫ਼ੀ ਅਤੇ ਨਗਦ ਇਨਾਮ ਅਤੇ ਖਿਡਾਰੀਆਂ ਨੂੰ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ। ਕੌਂਸਲਰ ਬਹਾਦਰ ਸਿੰਘ ਓਕੇ ਨੇ ਚਨਾਲੋਂ ਦੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ੇਰ-ਏ-ਪੰਜਾਬ ਫੁਟਬਾਲ ਕਲੱਬ ਚਨਾਲੋਂ ਦੇ ਪ੍ਰਧਾਨ ਵਰਿੰਦਰ ਸਿੰਘ, ਮੀਤ ਪ੍ਰਧਾਨ ਸੰਦੀਪ ਸਿੰਘ, ਕੋਚ ਨਵਦੀਪ ਸਿੰਘ ਤੇ ਅਮਰਜੀਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement
Advertisement