Champions Trophy: ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ
03:21 PM Feb 22, 2025 IST
Cricket - ICC Men's Champions Trophy - Group B - Australia v England - Gaddafi Stadium, Lahore, Pakistan - February 22, 2025 Australia's Ben Dwarshuis celebrates with teammates after taking the wicket of England's Jamie Smith REUTERS/Akhtar Soomro
ਟ੍ਰਿਬਿਊਨ ਵੈੱਬ ਡੈਸਕ
Advertisement
ਚੰਡੀਗੜ੍ਹ, 22 ਫਰਵਰੀ
ਲਾਹੌਰ ਵਿੱਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਤਹਿਤ ਜਾਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਅੱਜ ਇੱਥੇ ਆਸਟਰੇਲੀਆ ਅਤੇ ਇੰਗਲੈਂਡ ਦਰਮਿਆਨ ਹੋ ਰਹੇ ਮੈਚ ਤੋਂ ਪਹਿਲਾਂ ਸਟੇਡੀਅਮ ਵਿੱਚ ਆਸਟਰੇਲੀਆ ਦੇ ਕੌਮੀ ਗੀਤ ਦੀ ਥਾਂ ਭਾਰਤ ਦਾ ਕੌਮੀ ਗੀਤ ਚੱਲ ਗਿਆ।
Advertisement
ਹਾਲਾਂਕਿ ਪ੍ਰਬੰਧਕਾਂ ਨੇ ਤੁਰੰਤ ਆਪਣੀ ਗਲਤੀ ਦਰੁਸਤ ਕਰਦਿਆਂ ਭਾਰਤ ਦੇ ਕੌਮੀ ਗੀਤ ਨੂੰ ਬੰਦ ਕਰਕੇ ਇਸ ਦੀ ਜਗ੍ਹਾ ਆਸਟਰੇਲੀਆ ਦਾ ਕੌਮੀ ਗੀਤ ਚਲਾ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਸਟੇਡੀਅਮ ਵਿੱਚ ਆਸਟਰੇਲਿਆਈ ਕੌਮੀ ਗੀਤ ਦੀ ਬਜਾਏ ਦੋ ਸਕਿੰਟਾਂ ਲਈ ਭਾਰਤੀ ਰਾਸ਼ਟਰੀ ਗੀਤ ਚਲਾਇਆ ਗਿਆ। ਇਸ ਘਟਨਾ ਨਾਲ ਸਟੇਡੀਅਮ ਵਿੱਚ ਭਾਰੀ ਹੰਗਾਮਾ ਹੋਇਆ।
Advertisement